ਜਸਪ੍ਰੀਤ ਕੌਰ ਬਾਜਵਾ

ਪੰਜਾਬ ਦੀ ਧੀ ਜਸਪ੍ਰੀਤ ਕੌਰ ਬਾਜਵਾ ਕੈਨੇਡਾ ਵਿਚ ਫੈਡਰਲ ਅਧਿਕਾਰੀ ਵਜੋਂ ਹੋਈ ਨਿਯੁਕਤੀ

ਭਾਰਤੀ ਮੂਲ ਦੀ ਪਹਿਲੀ ਫੈਡਰਲ ਅਧਿਕਾਰੀ ਬਣ ਕੇ ਇਲਾਕੇ ਦਾ ਨਾਮ ਕੀਤਾ ਰੌਸ਼ਨ

ਜੀਰਕਪੁਰ, 3 ਮਾਰਚ : ਲਾਲੜੂ ਨੇੜੇ ਪਿੰਡ ਬੈਰ ਮਾਜਰਾ ਦੀ ਹੋਣਹਾਰ ਧੀ ਜਸਪ੍ਰੀਤ ਕੌਰ ਬਾਜਵਾ ਨੇ ਕੈਨੇਡਾ ਵਿੱਚ ਫੈਡਰਲ ਅਧਿਕਾਰੀ ਬਣ ਕੇ ਆਪਣੇ ਪਰਿਵਾਰ ਅਤੇ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ। ਜਸਪ੍ਰੀਤ ਕੌਰ ਪਿੰਡ ਦੇ ਪੂਰਵ ਸਰਪੰਚ ਗਿਆਨ ਸਿੰਘ ਅਤੇ ਪੂਰਵ ਬਲਾਕ ਸਮਿਤੀ ਪ੍ਰਧਾਨ ਬਲਜੀਤ ਕੌਰ ਦੀ ਸਭ ਤੋਂ ਛੋਟੀ ਸਪੁੱਤਰੀ ਹੈ। ਉਸ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਇਹ ਉੱਚਾ ਅਹੁਦਾ ਹਾਸਲ ਕੀਤਾ ਹੈ।

ਜਸਪ੍ਰੀਤ ਦੇ ਪਿਤਾ ਗਿਆਨ ਸਿੰਘ ਨੇ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਕੈਨੇਡਾ ਵਿੱਚ ਭਾਰਤੀ ਮੂਲ ਦੀ ਪਹਿਲੀ ਫੈਡਰਲ ਅਧਿਕਾਰੀ ਬਣੀ ਹੈ, ਜੋ ਕਿ ਪੂਰੇ ਪੰਜਾਬ ਲਈ ਗੌਰਵ ਦੀ ਗੱਲ ਹੈ। ਜ਼ਿਕਰਯੋਗ ਹੈ ਕਿ ਜਸਪ੍ਰੀਤ ਦਾ ਪਰਿਵਾਰ ਪਹਿਲਾਂ ਹੀ ਖੇਡਾਂ ਅਤੇ ਸਮਾਜ ਸੇਵਾ ਵਿੱਚ ਮੋਹਰੀ ਰਿਹਾ ਹੈ; ਉਸ ਦੀ ਵੱਡੀ ਭੈਣ ਰੂਪਿੰਦਰ ਕੌਰ ਅੰਤਰਰਾਸ਼ਟਰੀ ਪੱਧਰ ਦੀ ਨੈੱਟਬਾਲ ਖਿਡਾਰਨ ਰਹਿ ਚੁੱਕੀ ਹੈ।

ਜਸਪ੍ਰੀਤ ਕੌਰ ਦੀ ਇਸ ਵੱਡੀ ਪ੍ਰਾਪਤੀ ਤੋਂ ਬਾਅਦ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਰਿਸ਼ਤੇਦਾਰਾਂ ਤੇ ਨਗਰ ਨਿਵਾਸੀਆਂ ਵੱਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜਸਪ੍ਰੀਤ ਦੀ ਇਹ ਸਫ਼ਲਤਾ ਹੋਰਨਾਂ ਨੌਜਵਾਨਾਂ, ਖ਼ਾਸ ਕਰਕੇ ਕੁੜੀਆਂ ਲਈ ਅੱਗੇ ਵਧਣ ਦੀ ਪ੍ਰੇਰਣਾ ਬਣੇਗੀ।

Read More : ਪੰਜਾਬ ਸਰਕਾਰ ਨੇ ਦੁੱਧ ਦੀਆਂ ਖ਼ਰੀਦ ਕੀਮਤਾਂ ਵਿਚ ਕੀਤਾ ਵਾਧਾ

Leave a Reply

Your email address will not be published. Required fields are marked *