ਅੰਮ੍ਰਿਤਸਰ, 16 ਅਗਸਤ :-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬੀ ਅੱਜ ਵੀ 1947 ਦੀ ਵੰਡ ਦਾ ਸੰਤਾਪ ਹੰਢਾ ਰਹੇ ਹਨ ਅਤੇ ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਸਮੁੱਚੇ ਵਿਸ਼ਵ ਅੰਦਰ ਇਹੋ ਜਿਹੀ ਵੰਡ ਅਤੇ ਕਤਲ-ਏ-ਆਮ ਵਾਲਾ ਵਰਤਾਰਾ ਕਦੇ ਨਾ ਵਾਪਰੇ।
ਉਨ੍ਹਾਂ ਕਿਹਾ ਕਿ ਇਸ ਖ਼ਿੱਤੇ ਵਿਚ ਰਹਿਣ ਵਾਲੇ ਸਮੂਹ ਪੰਜਾਬੀ ਸਿੱਖ, ਹਿੰਦੂ ਤੇ ਮੁਸਲਮਾਨ ਅਗਸਤ 1947 ਨੂੰ ਪੰਜਾਬ ਦੇ ਉਜਾੜੇ ਦਾ ਸਮਾਂ ਮੰਨਦੇ ਹਨ। ਭਾਵੇਂ ਕਿ ਉਸ ਸਮੇਂ ਦੋ-ਦੇਸ਼ ਸਿਧਾਂਤ ਦੇ ਤਹਿਤ ਦੋ ਵੱਖ-ਵੱਖ ਦੇਸ਼ ਬਣ ਗਏ ਪਰ ਇਹ ਪੰਜਾਬੀਆਂ ਦੇ ਲਈ ਉਜਾੜੇ ਦਾ ਸਮਾਂ ਸੀ। 1947 ਵਿਚ ਪੰਜਾਬ ਅੰਦਰ ਕਈ ਦਿਨਾਂ ਤੱਕ ਕਤਲੇਆਮ, ਮਨੁੱਖਤਾ ਦਾ ਘਾਣ ਹੋਇਆ ਅਤੇ ਵੰਡ-ਪਾਊ ਸਿਆਸਤ ਨੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਵੰਡ ਕੇ ਰੱਖ ਦਿੱਤਾ ਜਿਸ ਦਾ ਸੰਤਾਪ ਅੱਜ ਵੀ ਦੇਸ਼-ਦੁਨੀਆ ਵਿਚ ਰਹਿੰਦੇ ਪੰਜਾਬੀ ਹੰਢਾ ਰਹੇ ਹਨ।
ਉਨ੍ਹਾਂ ਕਿਹਾ ਕਿ 1947 ਵਿਚ ਹੋਏ ਕਤਲੇਆਮ ਵਿਚ 10 ਲੱਖ ਤੋਂ ਵੱਧ ਪੰਜਾਬੀ ਮਾਰੇ ਗਏ, ਜਿਨ੍ਹਾਂ ਵਿਚ ਹਿੰਦੂ, ਮੁਸਲਮਾਨ ਤੇ ਸਿੱਖ ਵੀ ਸ਼ਾਮਲ ਸਨ।
Read More : ਘਰ ਵਿਚ ਸਿਲੰਡਰ ਫਟਿਆ, ਬੱਚੇ ਦੀ ਮੌਤ