Nancy Grewal

ਕੈਨੇਡਾ ’ਚ ਪੰਜਾਬੀ ਯੂ-ਟਿਊਬਰ ਨੈਂਸੀ ਗਰੇਵਾਲ ਦਾ ਚਾਕੂ ਮਾਰ ਕੇ ਕਤਲ

ਪਰਿਵਾਰ ਦਾ ਦਾਅਵਾ- ਖ਼ਾਲਿਸਤਾਨ ਸਮਰਥਕਾਂ ਨੇ ਮਾਰੀ ਧੀ

ਓਟਾਵਾ, 5 ਮਾਰਚ : ਕੈਨੇਡਾ ਦੇ ਵਿੰਡਸਰ ਇਲਾਕੇ ਵਿੱਚ ਰਹਿਣ ਵਾਲੀ ਪੰਜਾਬੀ ਮੂਲ ਦੀ ਪ੍ਰਸਿੱਧ ਯੂ-ਟਿਊਬਰ ਨੈਂਸੀ ਗਰੇਵਾਲ (45) ਦਾ ਬੇਰਹਿਮੀ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਕੈਨੇਡੀਅਨ ਪੁਲਸ ਅਨੁਸਾਰ ਇਹ ਘਟਨਾ ਮੰਗਲਵਾਰ ਰਾਤ ਕਰੀਬ ਸਾਢੇ 9 ਵਜੇ ਵਾਪਰੀ। ਹਮਲਾਵਰਾਂ ਨੇ ਨੈਂਸੀ ‘ਤੇ ਘਾਤਕ ਹਮਲਾ ਕੀਤਾ ਅਤੇ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਛੱਡ ਕੇ ਫ਼ਰਾਰ ਹੋ ਗਏ। ਹਸਪਤਾਲ ਲਿਜਾਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਹਾਲਾਂਕਿ, ਨੈਂਸੀ ਦੀ ਭੈਣ ਨੇ ਘਟਨਾ ਸਥਾਨ ਬਾਰੇ ਵੱਖਰਾ ਦਾਅਵਾ ਕਰਦਿਆਂ ਕਿਹਾ ਕਿ ਇਹ ਕਤਲ ਘਰ ਦੇ ਅੰਦਰ ਨਹੀਂ, ਬਲਕਿ ਘਰ ਤੋਂ ਕਰੀਬ 45 ਮਿੰਟ ਦੀ ਦੂਰੀ ‘ਤੇ ਇਕ ਮਰੀਜ਼ (ਪੇਸ਼ੈਂਟ) ਦੇ ਘਰ ਦੇ ਬਾਹਰ ਹੋਇਆ ਹੈ। ਪੁਲਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਸਮੀਖਿਆ ਕੀਤੀ ਜਾ ਰਹੀ ਹੈ।

ਵੀਡੀਓਜ਼ ਕਾਰਨ ਰਹਿੰਦੀ ਸੀ ਚਰਚਾ ਵਿੱਚ
ਨੈਂਸੀ ਗਰੇਵਾਲ ਆਪਣੀਆਂ ਯੂ-ਟਿਊਬ ਵੀਡੀਓਜ਼ ਵਿੱਚ ਅਕਸਰ ਵਿਵਾਦਿਤ ਮੁੱਦਿਆਂ ‘ਤੇ ਬੇਬਾਕੀ ਨਾਲ ਬੋਲਦੀ ਸੀ। ਉਹ ਖ਼ਾਲਿਸਤਾਨੀ ਸਮਰਥਕਾਂ ਤੋਂ ਲੈ ਕੇ ਅਕਾਲ ਤਖ਼ਤ ਦੇ ਜਥੇਦਾਰ ਅਤੇ ਡੇਰਾ ਬਿਆਸ ਮੁਖੀ ਤੱਕ ਦੀ ਆਲੋਚਨਾ ਕਰਨ ਲਈ ਜਾਣੀ ਜਾਂਦੀ ਸੀ। ਉਸ ਦਾ ਜਨਮ ਹਰਿਆਣਾ ਵਿੱਚ ਹੋਇਆ ਸੀ, ਪਰ ਬਾਅਦ ਵਿੱਚ ਉਸ ਦਾ ਪਰਿਵਾਰ ਲੁਧਿਆਣਾ ਆ ਗਿਆ ਸੀ। 2018 ਵਿੱਚ ਉਹ ਕੈਨੇਡਾ ਚਲੀ ਗਈ ਸੀ, ਜਿੱਥੇ ਉਹ ਨਰਸਿੰਗ ਨਾਲ ਸਬੰਧਤ ਨੌਕਰੀ ਕਰ ਰਹੀ ਸੀ।

ਜਲੰਧਰ ’ਚ ਰਹਿੰਦੀ ਮਾਂ ਨੇ ਲਾਏ ਗੰਭੀਰ ਦੋਸ਼
ਜਲੰਧਰ ਵਿੱਚ ਰਹਿ ਰਹੀ ਨੈਂਸੀ ਦੀ ਮਾਂ ਛਿੰਦਰਪਾਲ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਉਸ ਦੀ ਧੀ ਦਾ ਕਤਲ ਖ਼ਾਲਿਸਤਾਨੀਆਂ ਨੇ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਨੈਂਸੀ ਦੋ ਕੰਪਨੀਆਂ ਵਿੱਚ ਸਖ਼ਤ ਮਿਹਨਤ ਕਰਦੀ ਸੀ ਅਤੇ ਆਖ਼ਰੀ ਵਾਰ 2 ਮਾਰਚ ਨੂੰ ਉਸ ਨਾਲ ਫ਼ੋਨ ‘ਤੇ ਗੱਲ ਹੋਈ ਸੀ। ਪਰਿਵਾਰ ਹੁਣ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ।

Read More : ਨਹਿਰ ’ਚ ਨਹਾਉਂਦੇ ਸਮੇਂ 3 ਕੁੜੀਆਂ ਡੁੱਬੀਆਂ

Leave a Reply

Your email address will not be published. Required fields are marked *