ਢਾਈ ਪਹਿਲਾਂ ਆਇਆ ਸੀ ਵਿਦੇਸ਼
ਖਨੌਰੀ, 19 ਅਕਤੂਬਰ : ਅਮਰੀਕਾ ਵਿਚ 10 ਦਿਨਾਂ ਤੋਂ ਜ਼ਿਲਾ ਸੰਗਰੂਰ ਦੇ ਕਸਬਾ ਖਨੌਰੀ ਦੇ ਪਿੰਡ ਮੰਡਵੀ ਦਾ ਕਰਨਦੀਪ ਸਿੰਘ ਲਾਪਤਾ ਹੈ। ਕਰਨਦੀਪ ਦੇ ਪਿਤਾ ਚਰਨਜੀਤ ਸਿੰਘ ਨੇ ਕਿਹਾ ਕਿ ਕਰਨਦੀਪ ਸਿੰਘ ਨੂੰ 16 ਸਾਲ ਦੀ ਉਮਰ ਵਿਚ ਸਾਲ ਪਹਿਲਾਂ ਢਾਈ ਕਿੱਲੇ ਜ਼ਮੀਨ ਵੇਚ ਕੇ ਅਮਰੀਕਾ ਭੇਜਿਆ ਸੀ।
8 ਅਕਤੂਬਰ ਦੀ ਸਵੇਰ ਨੂੰ ਕਰਨਦੀਪ ਸਿੰਘ ਨੇ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਫ਼ੋਨ ਕਰਿਆ ਸੀ ਅਤੇ 9 ਤਰੀਕ ਨੂੰ ਉਸ ਦਾ ਫ਼ੋਨ ਉਡੀਕਦੇ ਰਹੇ ਤਾਂ ਫ਼ੋਨ ਨਹੀਂ ਆਇਆ, ਜਿਸ ਤੋਂ ਬਾਅਤ ਉਸ ਦਾ ਫ਼ੋਨ ਬੰਦ ਹੋ ਗਿਆ, ਜਿਸ ਸਟੋਰ ਵਿਚ ਉਹ ਕੰਮ ਕਰਦਾ ਸੀ ਉਸ ਪੰਜਾਬੀ ਮਾਲਕ ਨੇ ਫ਼ੋਨ ਕਰ ਕੇ ਦੱਸਿਆ ਕਿ ਉਹ ਲਾਪਤਾ ਹੈਸ ਉਸ ਦਾ ਕੋਈ ਵੀ ਪਤਾ ਨਹੀਂ ਲੱਗ ਰਿਹਾ, ਫ਼ੋਨ ਵੀ ਉਸ ਦਾ ਬੰਦ ਆ ਰਿਹਾ ਹੈ।
ਪਰਿਵਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅਤੇ ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਭਾਰਤ ਸਰਕਾਰ ਅਮਰੀਕਾ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਉਸ ਦੀ ਪੜਤਾਲ ਕਰਵਾਏ ਤਾਂ ਜੋ ਸਾਨੂੰ ਸਾਡੇ ਪੁੱਤ ਦਾ ਪਤਾ ਲੱਗ ਸਕੇ। ਜੇਕਰ ਕਿਸੇ ਨੂੰ ਕਰਨਦੀਪ ਸਿੰਘ ਬਾਰੇ ਪਤਾ ਲੱਗਦਾ ਤਾਂ ਪਿਤਾ ਚਰਨਜੀਤ ਸਿੰਘ ਦਾ ਫੋਨ ਨੰਬਰ 6239936068 ‘ਤੇ ਸੰਪਰਕ ਕਰਨ।
Read More : ਅਮਨ ਅਰੋੜਾ ਦੇ ਨਿਰਦੇਸ਼ਾਂ ’ਤੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ