3 ਸਾਲ ਪਹਿਲਾਂ ਪੜ੍ਹਾਈ ਲਈ ਗਿਆ ਸੀ ਕੈਨੇਡਾ
ਸਰੀ, 20 ਅਗਸਤ : ਕੈਨੇਡਾ ਤੋਂ ਇਕ ਮੰਦਭਾਗੀ ਖ਼ਬਰ ਆਈ ਹੈ, ਜਿਥੇ ਇਕ ਪੰਜਾਬੀ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ, ਜਿਸਦੀ ਪਛਾਣ ਉਦੈਵੀਰ ਸਿੰਘ ਵਾਸੀ ਪਿੰਡ ਭੱਮਦੀ ਜ਼ਿਲਾ ਲੁਧਿਆਣਾ ਵਜੋ੍ਂ ਹੋਈ।
ਜਾਣਕਾਰੀ ਅਨੁਸਾਰ ਉਦੈਵੀਰ 2022 ਵਿਚ ਉਚੇਰੀ ਪੜ੍ਹਾਈ ਲਈ ਕੈਨੇਡਾ ਗਿਆ ਸੀ। ਉਸਨੇ ਆਪਣੀ ਪੜ੍ਹਾਈ ਪੂਰੀ ਕਰ ਕੇ ਸਰੀ ਬੀਸੀ ਕੈਨੇਡਾ ਵਿਚ ਵਰਕ ਪਰਮਿਟ ‘ਤੇ ਰਹਿ ਰਿਹਾ ਸੀ।
ਉਦੈਵੀਰ ਨੇ ਕਿਸੇ ਕਾਰ ਡੀਲਰ ਤੋਂ ਮਹਿੰਗੀ ਸਪੋਰਟਸ ਕਾਰ ਖ਼ਰੀਦੀ ਸੀ ਅਤੇ ਉਸ ਤੋਂ ਕਿਸ਼ਤ ਨਹੀ ਭਰੀ ਗਈ ਅਤੇ ਕਾਰ ਡੀਲਰ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਤੋਂ ਦੁਖੀ ਹੋ ਕੇ ਉਸ ਨੇ ਪਾਰਕ ਵਿਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁੱਤ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ।
Read More : ਚਿੱਟੀ ਸਿੰਘਪੁਰਾ ’ਚ ਸ਼ਹੀਦ ਹੋਏ ਸਿੱਖਾਂ ਦੇ ਪਰਿਵਾਰ ਇਨਸਾਫ਼ ਦੀ ਉਡੀਕ ’ਚ : ਗੜਗੱਜ