Punjabi University

ਪੰਜਾਬੀ ਯੂਨੀਵਰਸਿਟੀ ਦੇ ਵੀ. ਸੀ. ਵੱਲੋਂ ਕੁਰੱਪਸ਼ਨ ਖਿਲਾਫ ਐਕਸ਼ਨ

ਫਰਜ਼ੀ ਬਿੱਲ ਮਾਮਲੇ ’ਚ ਸੀਨੀਅਰ ਸਹਾਇਕ ਅਤੇ ਸੁਪਰਡੈਂਟ ਡਿਸਮਿਸ

ਪਟਿਆਲਾ, 19 ਅਗਸਤ : ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਆਉਂਦੇ ਹੀ ਜਿਥੇ ਯੂਨੀਵਰਸਿਟੀ ਨੂੰ ਸੁਧਾਰਨ ਲਈ ਕਈ ਅਹਿਮ ਫੈਸਲੇ ਲਏ ਹਨ, ਉੱਥੇ ਹੁਣ ਇਕ ਬਹੁਤ ਹੀ ਸਖ਼ਤ ਐਕਸ਼ਨ ਲੈਂਦਿਆਂ ਕੁਰੱਪਸ਼ਨ ਕੇਸ ’ਚ ਘਿਰੇ ਯੂਨੀਵਰਸਿਟੀ ਦੇ ਸੀਨੀਅਰ ਸਹਾਇਕ ਨੀਸ਼ੂ ਚੌਧਰੀ ਅਤੇ ਸੁਪਰਡੈਂਟ ਰਮਿੰਦਰ ਨੂੰ ਸਿੱਧੇ ਤੌਰ ’ਤੇ ਹੀ ਟਰਮੀਨੇਟ ਕਰ ਦਿੱਤਾ ਗਿਆ ਹੈ। ਇਨ੍ਹਾਂ ਕੋਲੋਂ ਰਿਕਵਰੀ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।

ਇਸ ਗੈਂਗ ਦਾ ਮਾਮਲਾ ਕਰੋੜਾਂ ਦੇ ਗਬਨ ਕਰਨ ਦਾ ਹੈ। ਹਾਲਾਂਕਿ ਜਾਣਕਾਰ ਦੱਸਦੇ ਹਨ ਕਿ ਦੋਨਾਂ ਕਰਮਚਾਰੀਆਂ ਕੋਲੋਂ ਪੈਸਿਆਂ ਦੀ ਰਿਕਵਰੀ ਨੂੰ ਲੈ ਕੇ ਯੂਨੀਵਰਸਿਟੀ ਵੱਲੋਂ ਆਉਣ ਵਾਲੇ ਦਿਨਾਂ ਮੁੜ ਐਕਸ਼ਨ ਲਿਆ ਜਾਣਾ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਾਮਲੇ ਦੀ ਜਾਂਚ ’ਚ ਯੂਨੀਵਰਸਿਟੀ ਨੇ 3 ਸਾਲ ਤੋਂ ਵੱਧ ਸਮਾਂ ਲਾ ਦਿੱਤਾ ਅਤੇ ਹੁਣ ਕਾਰਵਾਈ ਡਾ. ਜਗਦੀਪ ਸਿੰਘ ਵਾਈਸ ਚਾਂਸਲਰ ਵੱਲੋਂ ਕੀਤੀ ਗਈ ਹੈ। ਇਹ ਮਾਮਲਾ 2021 ਦਾ ਹੈ। ਮਾਮਲੇ ’ਚ ਸ਼ਾਮਲ ਕਰਮਚਾਰੀਆਂ ਵੱਲੋਂ ਫਰਜ਼ੀ ਰਿਸਰਚ ਸਕਾਲਰ ਦਿਖਾ ਕੇ ਕਰੋੜਾਂ ਦਾ ਘਪਲਾ ਕੀਤਾ ਗਿਆ। ਸ਼ੁਰੂਆਤ ’ਚ 6 ਫਰਜ਼ੀ ਬਿੱਲ ਫੜੇ ਗਏ ਸਨ, ਬਾਅਦ ’ਚ ਇਨ੍ਹਾਂ ਫਰਜ਼ੀ ਬਿੱਲਾਂ ਦੀ ਗਿਣਤੀ 150 ਤੋਂ ਪਾਰ ਹੋ ਗਈ ਸੀ।

ਇਸ ਮਾਮਲੇ ’ਚ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ 12 ਕਰੋੜ ਰੁਪਏ ਦੇ ਲਗਭਗ ਹੇਰ-ਫੇਰ ਦਾ ਮਾਮਲਾ ਹੈ। ਹਾਲਾਂਕਿ ਇਸ ਮਾਮਲੇ ’ਚ 2 ਕਰਮਚਾਰੀਆਂ ਨੂੰ ਸਸਪੈਂਡ ਵੀ ਕੀਤਾ ਜਾ ਚੁੱਕਾ ਹੈ।

ਦੱਸਣਯੋਗ ਹੈ ਕਿ ਕਰੋੜਾਂ ਦੇ ਭ੍ਰਿਸ਼ਟਾਚਾਰ ਮਾਮਲੇ ’ਚ 15 ਕਰਮਚਾਰੀਆਂ ਕੋਲੋਂ ਪੰਜਾਬੀ ਯੂਨੀਵਰਸਿਟੀ ਨੇ ਲਗਭਗ 50 ਲੱਖ ਰੁਪਏ ਦੀ ਰਿਕਵਰੀ ਕੀਤੀ ਹੈ। ਹੁਣ ਸਿੰਡੀਕੇਟ ’ਚ ਫੈਸਲਾ ਕੀਤਾ ਗਿਆ ਹੈ ਕਿ ਇਨ੍ਹਾਂ ਕਰਮਚਾਰੀਆਂ ਕੋਲੋਂ ਯੂਨੀਵਰਸਿਟੀ ਰਿਕਵਰ ਕੀਤੇ ਪੈਸੇ ’ਤੇ 18 ਫੀਸਦੀ ਵਿਆਜ ਵੀ ਵਸੂਲ ਕਰੇਗੀ। ਯੂਨੀਵਰਸਿਟੀ ਵੱਲੋਂ ਇਨ੍ਹਾਂ ਕਰਮਚਾਰੀਆਂ ਦੀ 5 ਸਾਲ ਤੱਕ ਇੰਕਰੀਮੈਂਟ ’ਤੇ ਰੋਕ ਲਾਈ ਗਈ ਹੈ।

ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਟਰਮੀਨੇਟ ਕਰਮਚਾਰੀਆਂ ਕੋਲੋਂ ਪੈਸਿਆਂ ਦੀ ਰਿਕਵਰੀ ਵੀ ਕੀਤੀ ਜਾਵੇਗੀ। ਵਾਈਸ ਚਾਂਸਲਰ ਦੇ ਇਸ ਐਕਸ਼ਨ ਨੇ ਯੂਨੀਵਰਸਿਟੀ ਕੈਂਪਸ ’ਚ ਕੰਬਨੀ ਛੇੜ ਦਿੱਤੀ ਹੈ। ਆਉਣ ਵਾਲੇ ਦਿਨਾਂ ’ਚ ਕਈ ਹੋਰ ਕਰਮਚਾਰੀਆਂ ’ਤੇ ਸਖ਼ਤ ਕਾਰਵਾਈ ਹੋਣ ਦੀ ਸੰਭਾਵਨਾ ਹੈ।

Read More : 50 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਤੋੜਨ ਨੂੰ ਲੈ ਕੇ ਟਕਰਾਅ

Leave a Reply

Your email address will not be published. Required fields are marked *