ਬਰਨਾਲਾ, 29 ਜੁਲਾਈ : ਸਿੱਧੂ ਮੂਸੇਵਾਲ ਵੱਲੋਂ ਸੰਗੀਤਕ ਖੇਤਰ ’ਚ ਪੇਸ਼ ਕੀਤੇ ਗਏ ਅਤੇ ‘ਤੇਰੇ ਇੱਕੀਆਂ ਸਾਲਾਂ ਦੇ ਜੱਟ ਨੂੰ 22-22 ਕਹਿੰਦੀ ਦੁਨੀਆ’ ਗੀਤ ਨਾਲ ਵਿਸ਼ਵ ਪ੍ਰਸਿੱਧੀ ਖੱਟਣ ਵਾਲੇ ਗਾਇਕ ਨੂੰ ਨੌਜਵਾਨ ਪੰਜਾਬੀ ਗਾਇਕ ਗੁਲਾਬ ਸਿੱਧੂ ਨੂੰ ਵੀ ਜਾਨੋ ਮਾਰਨ ਦੀ ਧਮਕੀ ਮਿਲ ਗਈ ਹੈ।
ਜ਼ਿਲਾ ਬਰਨਾਲਾ ਦੇ ਨੇੜੇ ਪਿੰਡ ਫਰਵਾਹੀ ਦੇ ਰਹਿਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਜਾਣਕਾਰੀ ਅਨੁਸਾਰ ਗਾਇਕ ਗੁਲਾਬ ਸਿੱਧੂ ਨੇ ਆਪਣੇ ਯੂਰਪ ਸ਼ੋਅ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਬਰਨਾਲਾ ਦੇ ਹੀ ਇਕ ਨੌਜਵਾਨ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਤੇ ਪ੍ਰਸ਼ੰਸਕਾਂ ’ਚ ਬੇਚੈਨੀ ਹੈ।
ਇਸ ਸਬੰਧੀ ਬਰਨਾਲਾ ਦੇ ਐੱਸ. ਐੱਸ. ਪੀ. ਮੁਹੰਮਦ ਸਰਫਰਾਜ਼ ਆਲਮ ਨੇ ਕਿਹਾ ਕਿ ਬਰਨਾਲਾ ਪੁਲਿਸ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਫਿਲਹਾਲ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Read More : ਨਸ਼ਿਆਂ ਵਿਰੁੱਧ ਜੰਗ ਦਾ ਤੀਜਾ ਪੜਾਅ ਹੁਣ ਸਕੂਲਾਂ ਵਿਚੋਂ ਵੀ ਚੱਲੇਗਾ : ਮੰਤਰੀ ਬੈਂਸ