ਮੋਹਾਲੀ ਅਤੇ ਜਲੰਧਰ ‘ਚ ਹੋਣਗੇ ‘ਏਸ਼ੀਅਨ ਚੈਂਪੀਅਨਸ਼ਿਪ’ ਦੇ ਮੁਕਾਬਲੇ; ਖਿਡਾਰੀਆਂ ਦਾ ਖੁਰਾਕ ਭੱਤਾ ਵੀ ਕੀਤਾ ਦੁੱਗਣਾ
ਚੰਡੀਗੜ੍ਹ, 24 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਕ ਅਹਿਮ ਐਲਾਨ ਕਰਦਿਆਂ ਦੱਸਿਆ ਕਿ ਪੰਜਾਬ ਪਹਿਲੀ ਵਾਰ ਪੁਰਸ਼ਾਂ ਦੇ ਏਸ਼ੀਅਨ ਚੈਂਪੀਅਨਸ਼ਿਪ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਇਸ ਟੂਰਨਾਮੈਂਟ ਵਿੱਚ ਏਸ਼ੀਆ ਦੀਆਂ ਚੋਟੀ ਦੀਆਂ ਛੇ ਟੀਮਾਂ ਹਿੱਸਾ ਲੈਣਗੀਆਂ। ਮੈਚ 26-27 ਅਕਤੂਬਰ ਤੋਂ ਸ਼ੁਰੂ ਹੋਣਗੇ ਅਤੇ ਸਾਰੇ ਮੁਕਾਬਲੇ ਮੋਹਾਲੀ ਤੇ ਜਲੰਧਰ ਦੇ ਸਟੇਡੀਅਮਾਂ ਵਿੱਚ ਕਰਵਾਏ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ 44 ਸਾਲਾਂ ਬਾਅਦ ਅੰਡਰ-13 ਬੈਡਮਿੰਟਨ ਨੈਸ਼ਨਲਜ਼ ਦੀ ਮੇਜ਼ਬਾਨੀ ਕਰਨ ਦਾ ਮੌਕਾ ਵੀ ਮਿਲਿਆ ਹੈ, ਜੋ ਕਿ ਜਲੰਧਰ ਵਿੱਚ ਹੋਵੇਗਾ। ਇਸ ਤੋਂ ਪਹਿਲਾਂ 1997 ਵਿੱਚ ਜਲੰਧਰ ਵਿਖੇ ਪਾਕਿਸਤਾਨ ਨਾਲ ਇੱਕ ਟੈਸਟ ਮੈਚ ਹੋਇਆ ਸੀ। ਸਰਕਾਰ ਹਰ ਸਾਲ ਚਾਰ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦੀ ਯੋਜਨਾ ‘ਤੇ ਵੀ ਕੰਮ ਕਰ ਰਹੀ ਹੈ।
ਖਿਡਾਰੀਆਂ ਦੀ ਸਿਹਤ ਅਤੇ ਖ਼ੁਰਾਕ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਖੁਰਾਕ ਭੱਤਾ ਵਧਾ ਕੇ 480 ਰੁਪਏ ਕਰ ਦਿੱਤਾ ਹੈ। ਖਿਡਾਰੀਆਂ ਲਈ ਵਿਸ਼ੇਸ਼ ਤੌਰ ‘ਤੇ ਇੱਕ ਸਮਰਪਿਤ ਸ਼ੈੱਫ (Chef) ਵੀ ਨਿਯੁਕਤ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਉੱਤਮ ਖ਼ੁਰਾਕ ਮਿਲ ਸਕੇ ਅਤੇ ਉਹ ਅਭਿਆਸ ‘ਤੇ ਪੂਰਾ ਧਿਆਨ ਦੇ ਸਕਣ।
Read More : ਕੋਲੰਬੀਆ ‘ਚ ਫ਼ੌਜੀ ਜਹਾਜ਼ ਉਡਾਣ ਭਰਦੇ ਹੀ ਹਾਦਸਾਗ੍ਰਸਤ; 34 ਸੈਨਿਕਾਂ ਦੀ ਮੌਤ
