ਫੌਜ ਦੀਆਂ ਸਰਗਰਮੀਆਂ ਦੀਆਂ ਫੋਟੋਆਂ ਭੇਜਦਾ ਸੀ ਪਾਕਿਸਤਾਨ
ਸ਼੍ਰੀਗੰਗਾਨਗਰ, 1 ਦਸੰਬਰ : ਰਾਜਸਥਾਨ ਪੁਲਸ ਦੀ ਸੀ. ਆਈ. ਡੀ. ਇੰਟੈਲੀਜੈਂਸ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਲਈ ਜਾਸੂਸੀ ਕਰਨ ਵਾਲੇ ਇਕ ਸਰਗਰਮ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਫੜਿਆ ਗਿਆ ਮੁਲਜ਼ਮ ਪ੍ਰਕਾਸ਼ ਸਿੰਘ ਉਰਫ ਬਾਦਲ (34) ਪੰਜਾਬ ਦੇ ਫਿਰੋਜ਼ਪੁਰ ਜ਼ਿਲੇ ਦਾ ਨਿਵਾਸੀ ਹੈ ਅਤੇ ਲੰਮੇਂ ਸਮੇਂ ਤੋਂ ਸਰਹੱਦੀ ਖੇਤਰਾਂ ’ਚ ਫੌਜੀ ਸਰਗਰਮੀਆਂ ’ਤੇ ਨਜ਼ਰ ਰੱਖ ਕੇ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਭੇਜ ਰਿਹਾ ਸੀ।
27 ਨਵੰਬਰ ਨੂੰ ਸ਼੍ਰੀਗੰਗਾਨਗਰ ਦੇ ਸਾਧੂਵਾਲੀ ਮਿਲਟਰੀ ਖੇਤਰ ਦੇ ਕੋਲ ਇਕ ਨੌਜਵਾਨ ਵਾਰ-ਵਾਰ ਮੋਬਾਈਲ ਨਾਲ ਕੁਝ ਲੋਕੇਸ਼ਨਾਂ ਰਿਕਾਰਡ ਕਰਦਾ ਵਿਖਾਈ ਦਿੱਤਾ। ਸੂਚਨਾ ’ਤੇ ਸਰਗਰਮ ਹੋਈ ਬਾਰਡਰ ਇੰਟੈਲੀਜੈਂਸ ਟੀਮ ਨੇ ਉਸ ਨੂੰ ਹਿਰਾਸਤ ’ਚ ਲੈ ਲਿਆ। ਮੋਬਾਈਲ ਦੀ ਜਾਂਚ ’ਚ ਕਈ ਪਾਕਿਸਤਾਨੀ ਨੰਬਰਾਂ ਨਾਲ ਲਗਾਤਾਰ ਚੈਟਿੰਗ, ਲੋਕੇਸ਼ਨ ਸ਼ੇਅਰਿੰਗ ਅਤੇ ਸ਼ੱਕੀ ਵੀਡੀਓ ਮਿਲੀਆਂ।
ਜਾਂਚ ਤੁਰੰਤ ਸੀ. ਆਈ. ਡੀ. ਇੰਟੈਲੀਜੈਂਸ ਨੂੰ ਸੌਂਪੀ ਗਈ ਅਤੇ ਮੁਲਜ਼ਮ ਨੂੰ ਪੁੱਛਗਿੱਛ ਕੇਂਦਰ ਲਿਜਾ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ। ਬਾਅਦ ’ਚ ਡਿਜੀਟਲ ਡਾਟਾ ਦੀ ਫਾਰੈਂਸਿਕ ਜਾਂਚ ’ਚ ਪੂਰੇ ਜਾਸੂਸੀ ਨੈੱਟਵਰਕ ਦੀ ਪੁਸ਼ਟੀ ਹੋ ਗਈ।
ਸੀ. ਆਈ. ਡੀ. ਦੇ ਆਈ. ਜੀ. ਪ੍ਰਫੁੱਲ ਕੁਮਾਰ ਅਨੁਸਾਰ, ਪ੍ਰਕਾਸ਼ ਸਿੰਘ ਆਪ੍ਰੇਸ਼ਨ ‘ਸਿੰਧੂਰ’ ਦੇ ਸਮੇਂ ਤੋਂ ਹੀ ਆਈ. ਐੱਸ. ਆਈ. ਹੈਂਡਲਰਾਂ ਦੇ ਸੰਪਰਕ ’ਚ ਸੀ। ਮੁਲਜ਼ਮ ਦੀ ਸਭ ਤੋਂ ਖਤਰਨਾਕ ਸਾਜ਼ਿਸ਼ ਇਹ ਸੀ ਕਿ ਉਹ ਆਸ-ਪਾਸ ਦੇ ਲੋਕਾਂ ਦੇ ਮੋਬਾਈਲ ਨੰਬਰਾਂ ’ਤੇ ਆਉਣ ਵਾਲੇ ਓ. ਟੀ. ਪੀ. ਧੋਖੇ ਨਾਲ ਹਾਸਲ ਕਰ ਲੈਂਦਾ ਸੀ।
Read More : ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 6 ਕੈਡਿਟਾਂ ਨੇ ਐੱਨਡੀਏ ਤੋਂ ਗ੍ਰੈਜੂਏਸ਼ਨ ਕੀਤੀ ਮੁਕੰਮਲ
