Chief Minister Mann

ਹੜ੍ਹ ਪੀੜਤਾਂ ਲਈ ਪੰਜਾਬ ਸਰਕਾਰ ਦਾ ਮੈਗਾ ਹੈਲਥ ਕੈਂਪ

2303 ਪਿੰਡਾਂ ‘ਚ ਪਹੁੰਚਿਆਂ ਮੈਡੀਕਲ ਟੀਮਾਂ

ਚੰਡੀਗੜ੍ਹ, 15 ਸਤੰਬਰ : ਪੰਜਾਬ ਵਿਚ ਹੜ੍ਹ ਦਾ ਪਾਣੀ ਭਾਵੇਂ ਹੁਣ ਘੱਟ ਗਿਆ ਹੈ, ਪਰ ਅਸਲੀ ਕੰਮ ਤਾਂ ਉਸ ਵੇਲੇ ਸ਼ੁਰੂ ਹੁੰਦਾ ਹੈ ਜਦੋਂ ਸਰਕਾਰ ਹਾਲਾਤਾਂ ਨੂੰ ਸਧਾਰਨ ਕਰਨ ਲਈ ਪਿੰਡ–ਪਿੰਡ, ਘਰ–ਘਰ ਤੱਕ ਪਹੁੰਚਦੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹੀ ਸੋਚ ਕੇ ਕੰਮ ਸ਼ੁਰੂ ਕੀਤਾ ਹੈ ਅਤੇ ਅੱਜ ਸਾਰੇ ਪੰਜਾਬ ਵਿੱਚ ਲੋਕ ਆਪ ਕਹਿ ਰਹੇ ਹਨ ਕਿ ਪਹਿਲੀ ਵਾਰੀ ਕੋਈ ਸਰਕਾਰ ਹੈ ਜੋ ਸਿਰਫ ਹੁਕਮ ਨਹੀਂ ਦੇ ਰਹੀ, ਸਗੋਂ ਖੁਦ ਮੈਦਾਨ ਵਿਚ ਖੜੀ ਹੈ।

14 ਸਤੰਬਰ ਤੋਂ ਸ਼ੁਰੂ ਹੋਈ ਵਿਸ਼ੇਸ਼ ਸਿਹਤ ਮੁਹਿੰਮ ਨੇ ਸਾਰੇ ਰਾਜ ਵਿਚ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। 2303 ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਇਕੱਠੇ ਸਿਹਤ ਸੇਵਾਵਾਂ ਪਹੁੰਚਾਉਣ ਦਾ ਇੰਨਾ ਵੱਡਾ ਅਭਿਆਨ ਪਹਿਲਾਂ ਕਦੇ ਨਹੀਂ ਚਲਿਆ। ਜਿੱਥੇ ਪਹਿਲਾਂ ਲੋਕ ਦਵਾਈ ਲਈ ਹਸਪਤਾਲਾਂ ਦੇ ਚੱਕਰ ਕੱਟਦੇ ਸਨ, ਹੁਣ ਉੱਥੇ ਸਰਕਾਰ ਖੁਦ ਉਨ੍ਹਾਂ ਦੇ ਦਰਵਾਜ਼ੇ ਤੱਕ ਆ ਰਹੀ ਹੈ, ਡਾਕਟਰਾਂ ਦੀ ਟੀਮ ਨਾਲ, ਜ਼ਰੂਰੀ ਦਵਾਈਆਂ ਦੀ ਕਿੱਟ ਨਾਲ ਅਤੇ ਬਿਮਾਰੀਆਂ ਨੂੰ ਰੋਕਣ ਦੀ ਪੂਰੀ ਤਿਆਰੀ ਨਾਲ।

ਇਸ ਅਭਿਆਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਸਿਰਫ ਇਕ ਵਿਭਾਗ ਦੀ ਜ਼ਿੰਮੇਵਾਰੀ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸਦੀ ਨਿਗਰਾਨੀ ਕਰ ਰਹੇ ਹਨ। ਕੈਬਨਿਟ ਮੰਤਰੀ, ਵਿਧਾਇਕ, ਪਾਰਟੀ ਦੇ ਜ਼ਿਲ੍ਹਾ ਇੰਚਾਰਜ, ਜਨ ਪ੍ਰਤਿਨਿਧੀ ਹਰ ਕੋਈ ਮੈਦਾਨ ਵਿੱਚ ਨਜ਼ਰ ਆ ਰਿਹਾ ਹੈ। ਕਿਤੇ ਮੰਤਰੀ ਲੋਕਾਂ ਨਾਲ ਮਿਲ ਰਹੇ ਹਨ ਤਾਂ ਕਿਤੇ ਵਿਧਾਇਕ ਪਿੰਡਾਂ ਵਿੱਚ ਕੈਂਪਾਂ ਦੀ ਵਿਵਸਥਾ ਵੇਖ ਰਹੇ ਹਨ। ਹਰ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਵਲੰਟੀਅਰ ਸਰਕਾਰੀ ਟੀਮਾਂ ਦੇ ਨਾਲ ਖੜੇ ਹਨ, ਕਿਉਂਕਿ ਇਹ ਰਾਹਤ ਨਹੀਂ, ਜਨਸੇਵਾ ਦਾ ਮੌਕਾ ਹੈ।

ਹਰ ਰੋਜ਼ ਸਵੇਰੇ ਤੋਂ ਸ਼ਾਮ ਤੱਕ ਸਿਹਤ ਕੈਂਪ ਚੱਲ ਰਹੇ ਹਨ, ਜਿੱਥੇ ਡਾਕਟਰ, ਫਾਰਮਾਸਿਸਟ, ਨਰਸ ਅਤੇ ਨਰਸਿੰਗ ਵਿਦਿਆਰਥੀ ਮਿਲਕੇ ਲੋਕਾਂ ਦੀ ਜਾਂਚ ਕਰ ਰਹੇ ਹਨ। ਜਿਨ੍ਹਾਂ ਪਿੰਡਾਂ ਵਿਚ ਹਸਪਤਾਲ ਜਾਂ ਸਿਹਤ ਕੇਂਦਰ ਨਹੀਂ ਹਨ, ਉੱਥੇ ਸਕੂਲ, ਪੰਚਾਇਤ ਘਰ ਜਾਂ ਆੰਗਣਵਾਡੀ ਨੂੰ ਹੀ ਅਸਥਾਈ ਮੈਡੀਕਲ ਕੇਂਦਰ ਬਣਾ ਦਿੱਤਾ ਗਿਆ ਹੈ। ਹਰ ਕੈਂਪ ਵਿੱਚ ਜ਼ਰੂਰੀ ਦਵਾਈਆਂ, ਓਆਰਐਸ, ਡੇਟਾਲ, ਬੁਖਾਰ ਦੀਆਂ ਗੋਲੀਆਂ, ਮਲੇਰੀਆ–ਡੇਂਗੂ ਦੀਆਂ ਜਾਂਚ ਕਿੱਟਾਂ ਅਤੇ ਫਰਸਟ ਏਡ ਉਪਲਬਧ ਹੈ। ਸਰਕਾਰ ਨੇ ਯਕੀਨੀ ਬਣਾਇਆ ਹੈ ਕਿ ਕੋਈ ਪਰਿਵਾਰ ਛੁੱਟੇ ਨਾ। ਆਸ਼ਾ ਵਰਕਰ ਘਰ–ਘਰ ਜਾ ਰਹੀਆਂ ਹਨ।

ਉਨ੍ਹਾਂ ਦਾ ਇਕੋ ਕੰਮ ਹੈ ਹਰ ਘਰ ਦੀ ਸਿਹਤ ਦਾ ਹਾਲ ਜਾਣਨਾ, ਜ਼ਰੂਰਤ ਪੈਣ ‘ਤੇ ਡਾਕਟਰ ਨਾਲ ਮਿਲਾਉਣਾ ਅਤੇ ਦਵਾਈ ਦੇਣਾ। ਜੇ ਕੋਈ ਬੱਚਾ ਬੀਮਾਰ ਹੈ, ਬਜ਼ੁਰਗ ਨੂੰ ਬੁਖਾਰ ਹੈ, ਜਾਂ ਔਰਤ ਨੂੰ ਕਮਜ਼ੋਰੀ ਹੈ, ਤਾਂ ਹੁਣ ਇਲਾਜ ਦੇ ਲਈ ਉਡੀਕ ਨਹੀਂ ਕਰਨੀ ਪੈਂਦੀ। ਸਰਕਾਰ ਨੇ ਨਿਸ਼ਚਤ ਕੀਤਾ ਹੈ ਕਿ 20 ਸਤੰਬਰ ਤੱਕ ਹਰ ਘਰ ਤੱਕ ਘੱਟੋ-ਘੱਟ ਇਕ ਵਾਰ ਜ਼ਰੂਰ ਪਹੁੰਚਣਾ ਹੈ। ਇਹ ਕੰਮ ਐਤਵਾਰ ਨੂੰ ਵੀ ਰੁਕੇ ਬਿਨਾਂ ਚੱਲੇਗਾ।

ਫੋਗਿੰਗ ਅਤੇ ਮੱਛਰਾਂ ‘ਤੇ ਕਾਬੂ ਲਈ ਵੀ ਬੇਮਿਸਾਲ ਤਿਆਰੀ ਕੀਤੀ ਗਈ ਹੈ। ਅਗਲੇ 21 ਦਿਨਾਂ ਤੱਕ ਹਰ ਪਿੰਡ ਵਿੱਚ ਲਗਾਤਾਰ ਫੋਗਿੰਗ ਹੋ ਰਹੀ ਹੈ। ਟੀਮਾਂ ਘਰ–ਘਰ ਜਾ ਕੇ ਪਾਣੀ ਦੇ ਸਰੋਤ ਚੈੱਕ ਕਰ ਰਹੀਆਂ ਹਨ। ਜਿੱਥੇ ਵੀ ਡੇਂਗੂ ਜਾਂ ਮਲੇਰੀਆ ਦਾ ਸ਼ੱਕ ਹੁੰਦਾ ਹੈ, ਉੱਥੇ ਤੁਰੰਤ ਸਪ੍ਰੇ ਕੀਤਾ ਜਾਂਦਾ ਹੈ। ਇਹ ਸਭ ਸਿਸਟਮ ਅਧੀਨ ਹੋ ਰਿਹਾ ਹੈ। ਹਰ ਬਲਾਕ ਵਿੱਚ ਮੈਡੀਕਲ ਅਫ਼ਸਰ ਜ਼ਿੰਮੇਵਾਰ ਹੈ ਅਤੇ ਹਰ ਸ਼ਾਮ ਤੱਕ ਪੂਰੀ ਰਿਪੋਰਟ ਆਨਲਾਈਨ ਅੱਪਲੋਡ ਕੀਤੀ ਜਾ ਰਹੀ ਹੈ।

550 ਤੋਂ ਵੱਧ ਐਂਬੂਲੈਂਸ ਇਸ ਕੰਮ ਵਿੱਚ ਲੱਗੀਆਂ ਹੋਈਆਂ ਹਨ। 85 ਤਰ੍ਹਾਂ ਦੀਆਂ ਦਵਾਈਆਂ ਅਤੇ 23 ਮੈਡੀਕਲ ਉਪਕਰਣਾਂ ਦਾ ਸਟਾਕ ਪਹਿਲਾਂ ਤੋਂ ਹੀ ਰੱਖਿਆ ਗਿਆ ਹੈ। ਵੱਡੇ ਹਸਪਤਾਲਾਂ ਦੇ ਐਮਬੀਬੀਐਸ ਡਾਕਟਰ, ਨਰਸਿੰਗ ਸਟਾਫ਼ ਅਤੇ ਫਾਰਮੇਸੀ ਸਟਾਫ਼ ਇਸ ਸੇਵਾ ਵਿੱਚ ਜੁਟੇ ਹੋਏ ਹਨ। ਸਾਰੇ ਵਿਭਾਗਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਇਹ ਅਭਿਆਨ ਕਿਸੇ ਵੀ ਹਾਲਤ ਵਿੱਚ ਰੁਕਣਾ ਨਹੀਂ ਚਾਹੀਦਾ, ਨਾ ਸਰੋਤਾਂ ਦੀ ਘਾਟ ਕਰਕੇ, ਨਾ ਸਟਾਫ਼ ਦੀ ਕਮੀ ਕਰਕੇ।

ਜਦੋਂ ਸਰਕਾਰ ਬਿਨਾਂ ਬੋਲਿਆਂ ਵੀ ਆਪਣੇ ਕੰਮ ਨਾਲ ਲੋਕਾਂ ਦੇ ਦਿਲ ਜਿੱਤਣ ਲੱਗਦੀ ਹੈ, ਤਾਂ ਤਾਰੀਫ਼ ਆਪ ਹੀ ਲੋਕਾਂ ਦੀ ਜ਼ਬਾਨ ‘ਤੇ ਆਉਣ ਲੱਗਦੀ ਹੈ। ਪੰਜਾਬ ਵਿੱਚ ਵੀ ਇਹੀ ਹੋ ਰਿਹਾ ਹੈ। ਪਿੰਡ–ਪਿੰਡ ਵਿੱਚ ਜਦੋਂ ਸਿਹਤ ਸੇਵਾਵਾਂ, ਸਫਾਈ ਅਤੇ ਰਾਹਤ ਸਿੱਧੀ ਲੋਕਾਂ ਤੱਕ ਪਹੁੰਚ ਰਹੀ ਹੈ, ਤਾਂ ਹਰ ਪਾਸੇ ਇਕੋ ਆਵਾਜ਼ ਆ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਸੱਚੇ ਅਰਥਾਂ ਵਿੱਚ ਹੀ ਸਾਡੀ ਸਰਕਾਰ ਹੈ। ਇਹ ਅਭਿਆਨ ਦਿਖਾ ਰਿਹਾ ਹੈ ਕਿ ਹੜ੍ਹ ਰਾਹਤ ਕਾਰਜਾਂ ਵਿੱਚ ਮਾਨ ਸਰਕਾਰ ਹਰ ਪਿੰਡ ਦੀ ਹਰ ਗਲੀ, ਹਰ ਪਰਿਵਾਰ ਦੇ ਹਰ ਮੈਂਬਰ ਤੱਕ ਪਹੁੰਚ ਰਹੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜਿਹੜਾ ਨਿਰੰਤਰ ਕੰਮ ਹੋ ਰਿਹਾ ਹੈ, ਉਹ ਦੱਸਦਾ ਹੈ ਕਿ ਸਰਕਾਰ ਜ਼ਿੰਮੇਵਾਰੀ ਨੂੰ ਬੋਝ ਨਹੀਂ, ਸੇਵਾ ਦਾ ਮੌਕਾ ਮੰਨਦੀ ਹੈ।

Read More : ਅਮਨ ਅਰੋੜਾ ਨੇ ਚੀਮਾ ਮੰਡੀ ਵਿਖੇ ਸੰਤ ਅਤਰ ਸਿੰਘ ਬੱਸ ਅੱਡੇ ਦਾ ਕੀਤਾ ਉਦਘਾਟਨ

Leave a Reply

Your email address will not be published. Required fields are marked *