ਸਿੱਖਿਆ ਤੇ ਸਿਹਤ ਪੰਜਾਬ ਸਰਕਾਰ ਦੀਆਂ ਮੁੱਖ ਤਰਜੀਹਾਂ ’ਚ ਸ਼ਾਮਲ : ਡਾ. ਬਲਬੀਰ ਸਿੰਘ
-ਸਰਕਾਰੀ ਮਹਿੰਦਰਾ ਕਾਲਜ ਨੇ 150ਵਾਂ ਸਥਾਪਨਾ ਦਿਵਸ ਸਫ਼ਰ-ਏ- ਫ਼ਖਰ ਮਨਾਇਆ
ਪਟਿਆਲਾ, 19 ਅਗਸਤ : ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੀ ਵਿਰਾਸਤੀ ਧਰੋਹਰ ਸਰਕਾਰੀ ਮਹਿੰਦਰਾ ਕਾਲਜ ਨੂੰ ਹੋਰ ਪ੍ਰਫੁਲਿਤ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ ਅਤੇ 150 ਸਾਲ ਦੇ ਸ਼ਾਨਾਮੱਤੇ ਇਤਿਹਾਸ ਦੇ ਪ੍ਰਤੀਕ ਸਰਕਾਰੀ ਮਹਿੰਦਰਾ ਕਾਲਜ ਦੀ ਬਿਹਤਰੀ ਲਈ ਜੋ ਵੀ ਜ਼ਰੂਰੀ ਹੋਵੇਗਾ ਉਹ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ।
ਹ ਅੱਜ ਸਰਕਾਰੀ ਮਹਿੰਦਰਾ ਕਾਲਜ ਦੇ 150 ਸਾਲਾ ਸਥਾਪਨਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ। ਉਨ੍ਹਾਂ ਦੇ ਨਾਲ ਵਿਸ਼ੇਸ਼ ਮਹਿਮਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਉਚੇਰੀ ਸਿੱਖਿਆ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ, ਮੇਅਰ ਕੁੰਦਨ ਗੋਗੀਆ ਅਤੇ ਪ੍ਰਿੰਸੀਪਲ ਡਾ. ਮਨਿੰਦਰ ਕੌਰ ਸਿੱਧੂ ਵੀ ਮੌਜੂਦ ਸਨ।
ਸਰਕਾਰੀ ਮਹਿੰਦਰਾ ਕਾਲਜ ਦੇ 150 ਸਾਲਾ ਸਥਾਪਨਾ ਦਿਵਸ ਮੌਕੇ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ 41 ਸ਼ਖ਼ਸੀਅਤਾਂ ਦਾ ਸਨਮਾਨ ਕਰਦਿਆਂ ਉਚੇਰੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਉੱਤਰੀ ਭਾਰਤ ਦੀ ਸਭ ਤੋਂ ਪੁਰਾਣੀ ਵਿੱਦਿਅਕ ਸੰਸਥਾ ਸਰਕਾਰੀ ਮਹਿੰਦਰਾ ਕਾਲਜ ਨੇ ਇਨ੍ਹਾਂ 150 ਸਾਲਾ ਵਿੱਚ ਦੇਸ਼ ਨੂੰ ਨਿਆਇਕ ਅਧਿਕਾਰੀ, ਆਈ.ਏ.ਐਸ., ਆਈ.ਪੀ.ਐਸ., ਪੀ.ਸੀ.ਐਸ. ਸਮੇਤ ਫੌਜ, ਪੁਲਿਸ, ਪੱਤਰਕਾਰਤਾ ਸਮੇਤ ਹਰੇਕ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਦੇਣ ਵਾਲੇ ਵਿਦਿਆਰਥੀ ਪੈਦਾ ਕੀਤੇ ਹਨ।
ਉਨ੍ਹਾਂ ਕਿਹਾ ਕਿ ਇਸ ਸੰਸਥਾ ਨੇ ਪੰਜਾਬੀਆਂ ਨੂੰ ਸਿੱਖਿਅਤ ਕਰਕੇ ਸਮੇਂ ਦਾ ਹਾਣੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਪਹਿਲੇ ਦਿਨ ਤੋਂ ਹੀ ਸਿੱਖਿਆ ਤੇ ਸਿਹਤ ਪ੍ਰਮੁੱਖ ਤਰਜੀਹਾਂ ਰਹੀਆਂ ਹਨ ਤੇ ਇਨ੍ਹਾਂ ਖੇਤਰ ਵਿੱਚ ਸਰਕਾਰ ਵੱਲੋਂ ਸੰਜੀਦਗੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮਹਿੰਦਰਾ ਕਾਲਜ ਦੀ ਬਿਹਤਰੀ ਲਈ ਪੰਜਾਬ ਸਰਕਾਰ ਵੱਲੋਂ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਮਨਿੰਦਰ ਕੌਰ ਸਿੱਧੂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੀ ਅਮੀਰ ਵਿਰਾਸਤ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ। ਸਮਾਰੋਹ ਵਿਚ ਕਾਲਜ ਦੇ ਪੁਰਾਣੇ ਵਿਦਿਆਰਥੀ ਬਹਾਦਰ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਕਾਲਜ ਦੇ 150 ਸਾਲਾ ਸਫ਼ਰ ਨੂੰ ਬਿਆਨਦੀ ਡਾਕੂਮੈਂਟਰੀ ਫਿਲਮ ਰਿਲੀਜ਼ ਕੀਤੀ ਗਈ ਅਤੇ ਸੋਵੀਨਰ ਜਾਰੀ ਕੀਤਾ ਗਿਆ।
ਇਸ ਦੌਰਾਨ ਸਾਬਕਾ ਰਾਜ ਸਭਾ ਮੈਂਬਰ ਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤ੍ਰਿਲੋਚਨ ਸਿੰਘ ਨੇ ਕਾਲਜ ਵਿਖੇ ਪੜ੍ਹਦਿਆਂ ਕਾਲਜ ਵਿੱਚ ਬਿਤਾਏ ਦਿਨਾਂ ਨੂੰ ਯਾਦ ਕੀਤਾ ਤੇ ਨਾਲ ਹੀ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ। ਕਾਲਜ ਦੇ ਸਾਬਕਾ ਮੁਖੀ ਅੰਗਰੇਜ਼ੀ ਵਿਭਾਗ ਡਾ. ਸਵਰਾਜ ਰਾਜ ਨੇ ਕਾਲਜ ਦੇ 150 ਸਾਲਾ ਸਫ਼ਰ-ਏ- ਫ਼ਖਰ ਦੀ ਅਹਿਮੀਅਤ ਦੱਸਦਿਆਂ ਇਸ ਦੇ ਆਗਾਜ਼ ਤੇ ਸਿਖ਼ਰ ਬਾਰੇ ਸੰਖੇਪ ਵੇਰਵੇ ਸਾਂਝੇ ਕਰਦਿਆਂ ਪਹੁੰਚੀਆਂ ਸ਼ਖਸੀਅਤਾਂ ਅਤੇ ਕਾਲਜ ਪ੍ਰਿੰਸੀਪਲ ਦਾ ਰਸਮੀ ਤੌਰ ’ਤੇ ਧੰਨਵਾਦ ਕੀਤਾ।
ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਸਹਾਇਕ ਪ੍ਰੋ. ਡਾ. ਮੁਹੰਮਦ ਸੋਹੇਲ ਨੇ ਬਾਖੂਬੀ ਕੀਤਾ। ਸਮਾਗਮ ਵਿੱਚ ਜਗਤ ਗੁਰੂ ਨਾਨਕ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਪ੍ਰੋਫੈਸਰ ਰਤਨ ਸਿੰਘ, ਪੰਜਾਬ ਦੇ ਸੀਨੀ. ਆਈਏਐਸ ਸਕੱਤਰ ਲੇਬਰ ਅਤੇ ਰੈਵਿਨਿਊ ਮਨਵੇਸ਼ ਸਿੰਘ ਸਿੱਧੂ, ਨਵਰੀਤ ਕੌਰ ਸੇਖੋਂ, ਚਰਨਜੋਤ ਸਿੰਘ ਵਾਲੀਆ ਤੇ ਕਾਲਜ ਦੇ ਸਾਬਕਾ ਪ੍ਰਿੰਸੀਪਲ, ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੇਸ਼ਮੂਲੀਅਤਕੀਤੀ।
ਹਰਜੋਤ ਬੈਂਸ ਨੇ ਵੱਡੀ ਉਮਰ ਵਾਲੀਆਂ ਸਖਸ਼ੀਅਤਾਂ ਨੂੰ ਪੈਰੀ ਹੱਥ ਲਗਾਉਣ ਤੋਂ ਬਾਅਦ ਕੀਤਾ ਸਨਮਾਨਿਤ
ਸਮਾਗਮ ਦੌਰਾਨ ਕਾਲਜ ਦੇ ਐਲੂਮਨੀ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਪੰਜਾਬ ਦੇ ਉੱਚੇਰੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਵੱਖ ਵੱਖ ਖੇਤਰਾਂ ਵਿੱਚ ਉੱਚ ਕੋਟੀ ਦੀਆਂ ਸੇਵਾਵਾਂ ਦੇਣ ਵਾਲੇ ਸੇਵਾ ਮੁਕਤ ਅਧਿਕਾਰੀਆਂ ਦਾ ਸਤਿਕਾਰ ਕਰਦਿਆਂ ਨੀਮ ਕੇ ਪੈਰੀ ਹੱਥ ਲਗਾਏ ਤੇ ਬਾਕੀ ਨੂੰ ਗਲਵੱਕੜੀ ’ਚ ਲੈ ਕੇ ਸਤਿਕਾਰ ਦਿੱਤਾ। ਉਨ੍ਹਾਂ ਵੱਡੀ ਉਮਰ ਵਾਲੀ ਸਖਸ਼ੀਅਤਾਂ ਨੂੰ ਪੈਰੀ ਹਥ ਲਗਾਉਣ ਤੋਂ ਬਾਅਦ ਸਨਮਾਨਿਤ ਕੀਤਾ। ਜਿਸ ਦੀ ਕਾਫੀ ਸ਼ਲਾਘਾ ਹੋਈ। ਹਾਲ ਵਿੱਚ ਮੌਜੂਦ ਸਮੂਹ ਲੋਕ ਮੰਤਰੀ ਦੀ ਨਿਮਰਤਾ ਨੂੰ ਦੇਖ ਕੇ ਹੈਰਾਨ ਰਹਿ ਗਏ। ਇਸ ਸਫ਼ਰ-ਏ- ਫ਼ਖਰ ਸਮਾਗਮ ਦੌਰਾਨ ਸਰਕਾਰੀ ਮਹਿੰਦਰਾ ਕਾਲਾ ਦੇ 41 ਐਲੂਮਨੀ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਸਾਬਕਾ ਰਾਜ ਸਭਾ ਮੈਂਬਰ ਅਤੇ ਘੱਟ ਗਿਣਤੀ ਕਮਿਸ਼ਨਰ ਦੇ ਚੇਅਰਮੈਨ ਤਰਲੋਚਨ ਸਿੰਘ, ਮਾਨਯੋਗ ਜਸਟਿਸ ਐਮ.ਆਰ. ਅਗਨੀਹੋਤਰੀ, ਮਾਨਯੋਗ ਜਸਟਿਸ ਗੁਰਬੀਰ ਸਿੰਘ, ਸਾਬਕਾ ਡੀ.ਜੀ.ਪੀ. ਐਮ.ਪੀ.ਐਸ. ਔਲਖ, ਜਗਜੀਤ ਪੁਰੀ (ਆਈ.ਏ.ਐਸ.), ਹਰਅਮੋਲ ਸਿੰਘ (ਆਈ.ਪੀ.ਐਸ.), ਅਮਰਜੋਤ ਸਿੰਘ ਗਿੱਲ (ਆਈ.ਪੀ.ਐਸ.), ਸਾਬਕਾ ਜ਼ਿਲਾ ਲੋਕ ਸੰਪਰਕ ਅਫ਼ਸਰ ਉਜਾਗਰ ਸਿੰਘ, ਜਾਇੰਟ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਇਸ਼ਵਿੰਦਰ ਸਿੰਘ ਗਰੇਵਾਲ, ਪ੍ਰੋ. ਜੀ.ਐਸ. ਰਾਹੀ, ਪ੍ਰੋ. ਗੁਰਮੋਹਨ ਸਿੰਘ ਵਾਲੀਆ, ਮੇਜਰ ਜਨਰਲ ਜੀ.ਐਸ. ਸਿੱਧੂ, ਜੀ.ਐਸ. ਸਿੱਧੂ (ਆਈ.ਆਰ.ਐਸ.), ਸ਼ਿਵਦੁਲਾਰ ਸਿੰਘ ਸਿੱਧੂ (ਆਈ.ਏ.ਐਸ.), ਮਾਨਯੋਗ ਜਸਟਿਸ ਪਰਮਜੀਤ ਸਿੰਘ, ਪ੍ਰੋ. ਬਲਕਾਰ ਸਿੰਘ, ਡਾ. ਜੇ.ਪੀ.ਐਸ. ਵਾਲੀਆ, ਡਾ. ਧਨਵੰਤ ਸਿੰਘ, ਡਾ. ਮਨਮੋਹਨ ਸਿੰਘ, ਪਰਮਜੀਤ ਸਿੰਘ ਗਰੇਵਾਲ (ਆਈ.ਪੀ.ਐਸ.), ਜਸਕਰਨ ਸਿੰਘ (ਆਈ.ਏ.ਐਸ.), ਅੰਮ੍ਰਿਤ ਗਿੱਲ (ਆਈ.ਏ.ਐਸ.), ਜਸਪ੍ਰੀਤ ਸਿੰਘ (ਆਈ.ਪੀ.ਐਸ.), ਰਿਟਾਇਰਡ ਆਈ.ਜੀ. ਪੀ.ਐਸ. ਗਿੱਲ, ਦਲਜੀਤ ਰਾਣਾ, ਅਮਰਜੀਤ ਸਿੰਘ ਕਾਲੇਕਾ, ਗੁਰਪ੍ਰੀਤ ਸਿੰਘ ਚੱਠਾ (ਪੱਤਰਕਾਰ), ਪ੍ਰੋ. ਐਸ.ਐਮ. ਵਰਮਾ, ਪ੍ਰੋ. ਅਲੰਕਾਰ ਸਿੰਘ, ਪ੍ਰੋ. ਸਵਰਾਜ ਰਾਜ, ਸ਼੍ਰੀ ਦੀਪਕ ਠਾਕੁਰ, ਪਲਵਿੰਦਰ ਚੀਮਾ, ਜੁਪਿੰਦਰਜੀਤ ਸਿੰਘ (ਪੱਤਰਕਾਰ), ਰਾਜੇਸ਼ ਪੰਜੌਲਾ (ਪੱਤਰਕਾਰ), ਕਰਨਲ, ਬੀ.ਐਸ. ਚਾਹਲ, ਕਰਨਲ ਸੁਰਿੰਦਰ ਸਿੰਘ, ਰੀਤਇੰਦਰ ਸਿੰਘ ਸੋਢੀ (ਸਾਬਕਾ ਭਾਰਤੀ ਕ੍ਰਿਕੇਟਰ), ਪਰਤੀਕ ਬਡੇਰਾ (ਨੈਸ਼ਨਲ ਸਕੂਲ ਆਫ ਡਰਾਮਾ), ਏਡੀਸੀ ਨਵਰੀਤ ਕੌਰ ਸੇਖੋਂ, ਸੇਵਾਮੁਕਤ ਸੀਨੀਅਰ ਅਸਿਸਟੈਂਟ ਬਲਬੀਰ ਸਿੰਘ, ਚਰਨਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
Read More : ਪਰਿਵਾਰ ਦੇ ਇਕਲੌਤੇ ਸਹਾਰੇ ਦੀ ਕੁਵੈਤ ’ਚ ਮੌਤ