Punjab Board

ਅੱਜ ਤੋਂ ਪੰਜਾਬ ਬੋਰਡ ਦੀਆਂ 8ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ

ਨਕਲ ਰੋਕਣ ਲਈ ਕੀਤੇ ਸਖ਼ਤ ਪ੍ਰਬੰਧ

ਮੋਹਾਲੀ, 17 ਫਰਵਰੀ : ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐੱਸ. ਈ. ਬੀ) ਦੀਆਂ ਅੱਠਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਅੱਜ 17 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ। ਸਾਲ 2025-26 ਦੀਆਂ ਇਨ੍ਹਾਂ ਪ੍ਰੀਖਿਆਵਾਂ ਦੇ ਪਹਿਲੇ ਦਿਨ ਬਾਰ੍ਹਵੀਂ ਜਮਾਤ ਦੇ ਬੱਚੇ ਗ੍ਰਹਿ ਵਿਗਿਆਨ (ਹੋਮ ਸਾਇੰਸ) ਅਤੇ ਅੱਠਵੀਂ ਜਮਾਤ ਦੇ ਬੱਚੇ ਅੰਗਰੇਜ਼ੀ ਦਾ ਪੇਪਰ ਦੇਣਗੇ। ਪੇਪਰਾਂ ਦਾ ਸਮਾਂ ਸਵੇਰੇ 11:00 ਵਜੇ ਤੋਂ ਦੁਪਹਿਰ 2:15 ਵਜੇ ਤੱਕ ਰੱਖਿਆ ਗਿਆ ਹੈ।

ਇਸ ਸਾਲ ਕੁੱਲ 5 ਲੱਖ 46 ਹਜ਼ਾਰ 110 ਵਿਦਿਆਰਥੀ ਪ੍ਰੀਖਿਆ ਦੇ ਰਹੇ ਹਨ। ਇਨ੍ਹਾਂ ਵਿੱਚੋਂ ਅੱਠਵੀਂ ਦੇ 2 ਲੱਖ 77 ਹਜ਼ਾਰ ਅਤੇ ਬਾਰ੍ਹਵੀਂ ਦੇ 2 ਲੱਖ 68 ਹਜ਼ਾਰ 794 ਵਿਦਿਆਰਥੀ ਸ਼ਾਮਲ ਹਨ।

ਇਸ ਦੌਰਾਨ ਪੂਰੇ ਪੰਜਾਬ ਵਿੱਚ 2,366 ਥਾਵਾਂ ‘ਤੇ ਪੇਪਰ ਕਰਵਾਉਣ ਲਈ ਕੇਂਦਰ ਬਣਾਏ ਗਏ ਹਨ। ਬੋਰਡ ਨੇ ਪੇਪਰਾਂ ਦੀ ਚੋਰੀ ਜਾਂ ਲੀਕ ਰੋਕਣ ਲਈ ਇਸ ਵਾਰ ਐੱਮ. ਏ. ਟੀ. ਕਿਊ ਨਾਮ ਦੀ ਮੋਬਾਈਲ ਐਪ ਰਾਹੀਂ ਨਜ਼ਰ ਰੱਖਣ ਦਾ ਸਿਸਟਮ ਬਣਾਇਆ ਹੈ। ਇਸ ਰਾਹੀਂ ਬੋਰਡ ਦੇ ਮੁੱਖ ਦਫ਼ਤਰ ਤੋਂ ਹੀ ਪਤਾ ਲੱਗਦਾ ਰਹੇਗਾ ਕਿ ਪ੍ਰਸ਼ਨ ਪੱਤਰ ਬੈਂਕਾਂ ਤੋਂ ਸਕੂਲਾਂ ਤੱਕ ਸੁਰੱਖਿਅਤ ਪਹੁੰਚ ਰਹੇ ਹਨ ਜਾਂ ਨਹੀਂ।

ਫ਼ੋਟੋ ਖਿੱਚਣੀ ਲਾਜ਼ਮੀ

ਪੇਪਰਾਂ ਦੇ ਸੀਲਬੰਦ ਲਿਫ਼ਾਫ਼ੇ ਲੈਣ ਅਤੇ ਦੇਣ ਵੇਲੇ ਫ਼ੋਟੋ ਖਿੱਚ ਕੇ ਅਪਲੋਡ ਕਰਨੀ ਪਵੇਗੀ, ਤਾਂ ਜੋ ਪਤਾ ਲੱਗ ਸਕੇ ਕਿ ਕਿਸੇ ਨੇ ਲਿਫ਼ਾਫ਼ੇ ਨਾਲ ਛੇੜਛਾੜ ਨਹੀਂ ਕੀਤੀ।

ਸੁਰੱਖਿਆ ਦੇ ਪ੍ਰਬੰਧ

ਨਕਲ ਰੋਕਣ ਲਈ ਪੂਰੇ ਰਾਜ ਵਿੱਚ 300 ਤੋਂ ਵੱਧ ਉੱਡਣ ਦਸਤੇ (ਫਲਾਇੰਗ ਸਕੁਐਡ) ਬਣਾਏ ਗਏ ਹਨ। ਸੰਵੇਦਨਸ਼ੀਲ ਥਾਵਾਂ ‘ਤੇ ਖ਼ਾਸ ਨਿਗਰਾਨ ਲਗਾਏ ਗਏ ਹਨ। ਪ੍ਰੀਖਿਆ ਕੇਂਦਰਾਂ ਦੇ ਬਾਹਰ ਭੀੜ ਇਕੱਠੀ ਕਰਨ ‘ਤੇ ਰੋਕ ਲਗਾਈ ਗਈ ਹੈ ਅਤੇ ਕਿਸੇ ਵੀ ਬਾਹਰਲੇ ਬੰਦੇ ਦਾ ਅੰਦਰ ਜਾਣਾ ਮਨ੍ਹਾ ਹੈ।ਅਤੇ ਅਣਅਧਿਕਾਰਤ ਵਿਅਕਤੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।

Read More : ਮੋਹਾਲੀ ਦੇ ਨਾਮੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Leave a Reply

Your email address will not be published. Required fields are marked *