ਸਿੱਖ ਅਟਾਰਨੀ ਜਸਪ੍ਰੀਤ ਸਿੰਘ

ਅਮਰੀਕਾ ਦੇ ਉੱਘੇ ਸਿੱਖ ਅਟਾਰਨੀ ਜਸਪ੍ਰੀਤ ਸਿੰਘ ‘ਬੁਰਜ ਗਲੋਬਲ ਐਵਾਰਡ’ ਨਾਲ ਸਨਮਾਨਿਤ

ਕਾਨੂੰਨੀ ਖੇਤਰ ’ਚ ਸ਼ਾਨਦਾਰ ਸੇਵਾਵਾਂ ਲਈ ਮਿਲਿਆ ਵੱਕਾਰੀ ਪੁਰਸਕਾਰ; ਨਿਊਜਰਸੀ ਦੇ ਰਾਜਪਾਲ ਦੇ ਮੁੱਖ ਸਲਾਹਕਾਰ ਵੀ ਹਨ ਜਸਪ੍ਰੀਤ

ਵਾਸ਼ਿੰਗਟਨ, 30 ਮਾਰਚ : ਵਾਸ਼ਿੰਗਟਨ ਡੀ.ਸੀ. ਦੀ ਸੰਸਥਾ ‘ਬੁਰਜ ਗਲੋਬਲ’ ਵੱਲੋਂ ਉੱਘੇ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੂੰ ਉਨ੍ਹਾਂ ਦੀਆਂ ਕਾਨੂੰਨੀ ਖੇਤਰ ’ਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ‘ਬੁਰਜ ਗਲੋਬਲ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਦੁਨੀਆ ਭਰ ਦੇ 100ਵੇਂ ਐਵਾਰਡ ਸਮਾਰੋਹ ਦੌਰਾਨ ਜਸਪ੍ਰੀਤ ਸਿੰਘ ਨੂੰ ਇਹ ਵੱਕਾਰੀ ਪੁਰਸਕਾਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਜਸਪ੍ਰੀਤ ਸਿੰਘ ਨਿਊਜਰਸੀ ਦੇ ਰਾਜਪਾਲ ਦੇ ਮੁੱਖ ਸਲਾਹਕਾਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ।

ਜਸਪ੍ਰੀਤ ਸਿੰਘ ਨੂੰ ਇਹ ਪੁਰਸਕਾਰ ਅਮਰੀਕਾ ਦੇ ਕਾਨੂੰਨੀ ਖੇਤਰ ’ਚ ਦਿੱਤੇ ਗਏ ਵੱਡਮੁੱਲੇ ਯੋਗਦਾਨ ਅਤੇ ਲੀਡਰਸ਼ਿਪ ਗੁਣਾਂ ਸਦਕਾ ਪ੍ਰਦਾਨ ਕੀਤਾ ਗਿਆ। ਇਹ ਐਵਾਰਡ ਉਨ੍ਹਾਂ ਨੂੰ ਕਲੱਬ ਨੈੱਟਵਰਕ ਵਰਲਡਵਾਈਡ ਦੇ ਸੰਸਥਾਪਕ ਅਤੇ ਸੀ.ਈ.ਓ. ਡਾ. ਤਾਰਿਕ ਅਹਿਮਦ ਨਿਜ਼ਾਮੀ ਅਤੇ ਮੈਨੇਜਿੰਗ ਸੀ.ਈ.ਓ. ਸਾਰਾਹ ਡੇਂਗ ਵੱਲੋਂ ਸਾਂਝੇ ਤੌਰ ’ਤੇ ਦਿੱਤਾ ਗਿਆ।

ਇਹ ਸੰਸਥਾ ਦੁਨੀਆ ਭਰ ’ਚ ਵਪਾਰ, ਲੀਡਰਸ਼ਿਪ, ਨਵੀਨਤਾ ਅਤੇ ਸਮਾਜ ਸੇਵਾ ਦੇ ਖੇਤਰ ’ਚ ਉੱਤਮ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦੀ ਹੈ। ਜਸਪ੍ਰੀਤ ਸਿੰਘ ਦੀ ਇਸ ਪ੍ਰਾਪਤੀ ਨਾਲ ਅਮਰੀਕਾ ’ਚ ਵਸਦੇ ਸਿੱਖ ਭਾਈਚਾਰੇ ਅਤੇ ਭਾਰਤੀਆਂ ਦਾ ਮਾਣ ਵਧਿਆ ਹੈ।

Read More : ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਗਏ ਅਮਰੀਕਾ; ਹੋਵੇਗੀ ਦਿਲ ਦੀ ਤੀਜੀ ਸਰਜਰੀ

Leave a Reply

Your email address will not be published. Required fields are marked *