pm-modi

ਮਹਾਵੀਰ ਜਯੰਤੀ ‘ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ਵਾਸੀਆਂ ਨੂੰ ਵਧਾਈ

ਭਗਵਾਨ ਮਹਾਵੀਰ ਦੀਆਂ ਸਿੱਖਿਆਵਾਂ ਨੂੰ ਮਨੁੱਖਤਾ ਲਈ ਮਾਰਗਦਰਸ਼ਕ ਦੱਸਿਆ

ਨਵੀਂ ਦਿੱਲੀ, 31 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਮਹਾਵੀਰ ਜਯੰਤੀ ਦੇ ਸ਼ੁਭ ਮੌਕੇ ‘ਤੇ ਰਾਸ਼ਟਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਗਵਾਨ ਮਹਾਵੀਰ ਦੇ ਸੱਚ, ਅਹਿੰਸਾ, ਸਦਭਾਵਨਾ ਅਤੇ ਸਮਾਨਤਾ ‘ਤੇ ਅਧਾਰਤ ਸੰਦੇਸ਼ ਅੱਜ ਵੀ ਬਹੁਤ ਪ੍ਰਸੰਗਿਕ ਹਨ ਅਤੇ ਮਨੁੱਖਤਾ ਨੂੰ ਹਮੇਸ਼ਾ ਤਾਕਤ ਤੇ ਉਮੀਦ ਪ੍ਰਦਾਨ ਕਰਦੇ ਰਹਿਣਗੇ। ਪ੍ਰਧਾਨ ਮੰਤਰੀ ਨੇ ‘X’ (ਪਹਿਲਾਂ ਟਵਿੱਟਰ) ‘ਤੇ ਇੱਕ ਪੋਸਟ ਰਾਹੀਂ ਭਗਵਾਨ ਮਹਾਵੀਰ ਦੇ ਜੀਵਨ ਨੂੰ ਅਧਿਆਤਮਿਕ ਰੌਸ਼ਨੀ ਦਾ ਸਰੋਤ ਦੱਸਿਆ।

ਇਸ ਵਿਸ਼ੇਸ਼ ਦਿਹਾੜੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਸਮਰਾਟ ਸੰਪ੍ਰਤੀ ਅਜਾਇਬ ਘਰ’ ਦਾ ਉਦਘਾਟਨ ਵੀ ਕਰਨਗੇ। ਉਨ੍ਹਾਂ ਨੇ ਉਦਘਾਟਨ ਤੋਂ ਪਹਿਲਾਂ ਅਜਾਇਬ ਘਰ ਦੀਆਂ ਕੁਝ ਖ਼ੂਬਸੂਰਤ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਇਹ ਅਜਾਇਬ ਘਰ ਸਮਰਾਟ ਅਸ਼ੋਕ ਦੇ ਪੋਤੇ ‘ਸਮਰਾਟ ਸੰਪ੍ਰਤੀ’ ਦੇ ਨਾਮ ‘ਤੇ ਰੱਖਿਆ ਗਿਆ ਹੈ, ਜੋ ਜੈਨ ਪਰੰਪਰਾ ਵਿੱਚ ਅਹਿੰਸਾ ਅਤੇ ਧਰਮ ਦੇ ਪ੍ਰਸਾਰ ਲਈ ਸਤਿਕਾਰੇ ਜਾਂਦੇ ਹਨ।

ਮਹਾਂਵੀਰ ਜੈਨ ਅਰਾਧਨਾ ਕੇਂਦਰ ਕੰਪਲੈਕਸ ਵਿੱਚ ਸਥਿਤ ਇਹ ਅਜਾਇਬ ਘਰ ਜੈਨ ਧਰਮ ਦੀ ਅਮੀਰ ਇਤਿਹਾਸਕ, ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਬਾਖ਼ੂਬੀ ਪ੍ਰਦਰਸ਼ਿਤ ਕਰਦਾ ਹੈ। ਇਸ ਵਿੱਚ ਸੱਤ ਵੱਖ-ਵੱਖ ਭਾਗ ਬਣਾਏ ਗਏ ਹਨ, ਜੋ ਸੈਲਾਨੀਆਂ ਨੂੰ ਭਾਰਤੀ ਸੱਭਿਅਤਾ ਅਤੇ ਸਦੀਆਂ ਪੁਰਾਣੇ ਗਿਆਨ ਦੀਆਂ ਪਰੰਪਰਾਵਾਂ ਤੋਂ ਜਾਣੂ ਕਰਵਾਉਣਗੇ।

Read More : ਪੀਪੀਸੀਬੀ ਨੇ ‘ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਿਯਮ 2026’ ਬਾਰੇ ਵਿਸ਼ੇਸ਼ ਸਿਖਲਾਈ ਵਰਕਸ਼ਾਪ ਲਾਈ

Leave a Reply

Your email address will not be published. Required fields are marked *