President Draupadi Murmu

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮਥੁਰਾ ‘ਚ ਸੰਤ ਪ੍ਰੇਮਾਨੰਦ ਮਹਾਰਾਜ ਨਾਲ ਕੀਤੀ ਅਧਿਆਤਮਿਕ ਚਰਚਾ

ਪਰਿਵਾਰ ਸਮੇਤ ਵ੍ਰਿੰਦਾਵਨ ਆਸ਼ਰਮ ਪਹੁੰਚੇ ਰਾਸ਼ਟਰਪਤੀ ਨੇ ਸੰਤ ਨੂੰ ਦਿੱਤੀ ਜਨਮਦਿਨ ਦੀ ਵਧਾਈ; ਰਾਮਕ੍ਰਿਸ਼ਨ ਮਿਸ਼ਨ ਹਸਪਤਾਲ ‘ਚ ਕੈਂਸਰ ਯੂਨਿਟ ਦਾ ਕੀਤਾ ਉਦਘਾਟਨ

ਮਥੁਰਾ, 20 ਮਾਰਚ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਆਪਣੇ ਉੱਤਰ ਪ੍ਰਦੇਸ਼ ਦੇ ਤਿੰਨ ਦਿਨਾਂ ਦੌਰੇ ਦੌਰਾਨ ਸ਼ੁੱਕਰਵਾਰ ਸਵੇਰੇ ਮਥੁਰਾ ਵਿਖੇ ਸੰਤ ਪ੍ਰੇਮਾਨੰਦ ਮਹਾਰਾਜ ਨੂੰ ਮਿਲੇ। ਮੀਂਹ ਦੇ ਬਾਵਜੂਦ ਰਾਸ਼ਟਰਪਤੀ ਸਵੇਰੇ 7 ਵਜੇ ਆਪਣੇ ਪਰਿਵਾਰ ਸਮੇਤ ਵ੍ਰਿੰਦਾਵਨ ਦੇ ਕੇਲੀਕੁੰਜ ਆਸ਼ਰਮ ਪਹੁੰਚੇ ਅਤੇ ਸੰਤ ਨਾਲ ਲਗਭਗ 25 ਮਿੰਟ ਅਧਿਆਤਮਿਕ ਚਰਚਾ ਕੀਤੀ। ਉਨ੍ਹਾਂ ਨੇ ਸੰਤ ਪ੍ਰੇਮਾਨੰਦ ਜੀ ਨੂੰ ਉਨ੍ਹਾਂ ਦੇ 56ਵੇਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਆਸ਼ਰਮ ਵਿੱਚ ਸੰਤਾਂ ਵੱਲੋਂ ਰਾਸ਼ਟਰਪਤੀ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ।

ਰਾਸ਼ਟਰਪਤੀ ਦੇ ਨਾਲ ਉਨ੍ਹਾਂ ਦੀ ਬੇਟੀ ਇਤਿਸ਼੍ਰੀ ਮੁਰਮੂ, ਜਵਾਈ ਗਣੇਸ਼ ਹੇਂਬ੍ਰਮ ਅਤੇ ਪੋਤੀਆਂ ਆਦਿਸ਼੍ਰੀ ਤੇ ਨਿਤਿਆਸ਼੍ਰੀ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਰਾਸ਼ਟਰਪਤੀ ਨੇ ਅਯੁੱਧਿਆ ਵਿੱਚ ਰਾਮ ਲੱਲਾ ਦੇ ਦਰਸ਼ਨ ਕੀਤੇ ਸਨ। ਪ੍ਰੇਮਾਨੰਦ ਜੀ ਨੂੰ ਮਿਲਣ ਤੋਂ ਬਾਅਦ ਉਹ ਬਾਬਾ ਨੀਮ ਕਰੋਲੀ ਮਹਾਰਾਜ ਦੇ ਆਸ਼ਰਮ ਲਈ ਰਵਾਨਾ ਹੋਏ।

ਇਸ ਦੌਰੇ ਦੌਰਾਨ ਉਨ੍ਹਾਂ ਨੇ ਰਾਮਕ੍ਰਿਸ਼ਨ ਮਿਸ਼ਨ ਹਸਪਤਾਲ ਵਿੱਚ ਪੱਛਮੀ ਉੱਤਰ ਪ੍ਰਦੇਸ਼ ਦੀ ਸਭ ਤੋਂ ਆਧੁਨਿਕ ਕੈਂਸਰ ਯੂਨਿਟ ਦਾ ਉਦਘਾਟਨ ਵੀ ਕੀਤਾ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਮੁਰਮੂ ਦੀ ਮਥੁਰਾ ਦੀ ਇਹ ਦੂਜੀ ਫੇਰੀ ਹੈ, ਇਸ ਤੋਂ ਪਹਿਲਾਂ ਉਹ ਪਿਛਲੇ ਸਾਲ 25 ਸਤੰਬਰ ਨੂੰ ਬਾਂਕੇ ਬਿਹਾਰੀ ਮੰਦਰ ਨਤਮਸਤਕ ਹੋਏ ਸਨ।

Read More : ਜਲੰਧਰ ‘ਚ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਰੋਕਣ ਲਈ ਮੰਤਰੀ ਮਹਿੰਦਰ ਭਗਤ ਵੱਲੋਂ ਵਟਸਐਪ ਹੈਲਪਲਾਈਨ ਸ਼ੁਰੂ

Leave a Reply

Your email address will not be published. Required fields are marked *