Partap-Singh-Bajwa

ਬੇਅਦਬੀ ਵਿਰੋਧੀ ਬਿੱਲ ‘ਤੇ ਸਿਆਸੀ ਘਮਾਸਾਨ: ਪ੍ਰਤਾਪ ਬਾਜਵਾ ਨੇ ਕੀਤਾ ਸਮਰਥਨ

ਵਿਰੋਧੀ ਧਿਰ ਦੇ ਆਗੂ ਨੇ CM ਮਾਨ ਨੂੰ ਪੁੱਛੇ ਤਿੱਖੇ ਸਵਾਲ, ਕਿਹਾ-ਵਾਅਦੇ ਮੁਤਾਬਕ 48 ਘੰਟਿਆਂ ‘ਚ ਦੋਸ਼ੀ ਕਿਉਂ ਨਾ ਫੜੇ?

ਚੰਡੀਗੜ੍ਹ, 13 ਅਪ੍ਰੈਲ : ਪੰਜਾਬ ਵਿਧਾਨ ਸਭਾ ਵਿੱਚ ਅੱਜ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ-2026’ ਪੇਸ਼ ਹੋਣ ਦੌਰਾਨ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਤਿੱਖੀ ਬਹਿਸ ਹੋਈ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬਿੱਲ ਦਾ ਸਮਰਥਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਬਣੀ ਕਮੇਟੀ ਆਪਣੀ ਰਿਪੋਰਟ ਸਦਨ ਵਿੱਚ ਪੇਸ਼ ਕਰੇ।

ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੋਣਾਂ ਦੌਰਾਨ ਕੀਤੇ ਵਾਅਦੇ ਯਾਦ ਦਿਵਾਉਂਦਿਆਂ ਸਵਾਲ ਕੀਤਾ ਕਿ 48 ਘੰਟਿਆਂ ਵਿੱਚ ਦੋਸ਼ੀਆਂ ਨੂੰ ਫੜਨ ਦਾ ਦਾਅਵਾ ਕਰਨ ਵਾਲੀ ਸਰਕਾਰ ਹੁਣ ਚੁੱਪ ਕਿਉਂ ਹੈ? ਉਨ੍ਹਾਂ ਪੁਰਾਣੇ ਕੇਸਾਂ ਅਤੇ ਹੋਰ ਧਰਮਾਂ ਨਾਲ ਸਬੰਧਤ ਮਾਮਲਿਆਂ ਬਾਰੇ ਵੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ।

ਦੂਜੇ ਪਾਸੇ, ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਭਰੋਸਾ ਦਿੱਤਾ ਕਿ ਕਮੇਟੀ ਨਕੋਦਰ ਘਟਨਾ ਸਮੇਤ ਸਾਰੇ ਪਹਿਲੂਆਂ ਦੀ ਜਾਂਚ ਰਿਪੋਰਟ ਸਦਨ ਵਿੱਚ ਰੱਖੇਗੀ। ਜੇਕਰ ਰਾਜਪਾਲ ਵੱਲੋਂ ਕੋਈ ਕਾਨੂੰਨੀ ਰੁਕਾਵਟ ਨਾ ਆਈ, ਤਾਂ ਇਹ ਬਿੱਲ ਮਈ ਦੇ ਪਹਿਲੇ ਹਫ਼ਤੇ ਤੱਕ ਕਾਨੂੰਨ ਬਣ ਸਕਦਾ ਹੈ।

Read More : ਆਸਟ੍ਰੇਲੀਆਈ ਫ਼ੌਜ ਦੇ ਇਤਿਹਾਸ ‘ਚ ਪਹਿਲੀ ਵਾਰ ਮਹਿਲਾ ਬਣੇਗੀ ‘ਆਰਮੀ ਚੀਫ਼’

Leave a Reply

Your email address will not be published. Required fields are marked *