ਅੰਮ੍ਰਿਤਸਰ, 22 ਸਤੰਬਰ : ਜਥੇਦਾਰ ਹਵਾਰਾ ਕਮੇਟੀ ਨੇ ਦੋਸ਼ ਲਗਾਇਆ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਵੋਟ ਬੈਂਕ ਦੀ ਖਾਤਰ ਪ੍ਰਵਾਸੀਆਂ ਦੀ ਸੂਬੇ ਵਿਚ ਵੱਡੀ ਆਮਦ ਨੂੰ ਨਿਯਮਤ ਕਰਨ ਲਈ ਕੋਈ ਕਾਨੂੰਨ ਨਹੀਂ ਬਣਾਇਆ ਹੈ, ਜਿਸ ਕਾਰਨ ਅੱਜ ਪ੍ਰਵਾਸੀ ਸਮੱਸਿਆ ਨਾਲ ਪੰਜਾਬ ਵਾਸੀ ਜੂਝ ਰਹੇ ਹਨ।
ਕਮੇਟੀ ਆਗੂ ਪ੍ਰੋ. ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ ਅਤੇ ਮਹਾਬੀਰ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਭਾਜਪਾ ਅਤੇ ਹੋਰ ਪਾਰਟੀਆਂ ਪ੍ਰਵਾਸੀਆਂ ਦੇ ਮੁੱਦੇ ਦਾ ਨਸਲੀ ਧਰੁਵੀਕਰਨ 2027 ਦੀ ਵਿਧਾਨ ਸਭਾ ਚੋਣਾਂ ਵਿਚ ਕਰ ਸਕਦੀਆਂ ਹਨ।
ਉਨ੍ਹਾਂ ਖੁਲਾਸਾ ਕੀਤਾ ਕਿ ਪ੍ਰਵਾਸੀ ਮਹਾਰਾਸ਼ਟਰ, ਤਾਮਿਲਨਾਡੂ ਅਤੇ ਹੋਰ ਸੂਬਿਆਂ ਵਿਚ ਬਿਹਾਰ ਤੇ ਯੂ.ਪੀ. ਤੋਂ ਮਾਈਗ੍ਰੇਟ ਹੋ ਜਾਂਦੇ ਹਨ ਪਰ ਉਥੇ ਦੇ ਨਿਵਾਸੀ ਨਹੀਂ ਬਣਦੇ ਪਰ ਪੰਜਾਬ ਵਿਚ ਲੱਖਾਂ ਪ੍ਰਵਾਸੀਆਂ ਦੇ ਪੱਕੇ ਨਿਵਾਸ ਨਾਲ ਸੂਬੇ ਦੀ ਅਬਾਦੀ ਦੇ ਢਾਂਚੇ ਜੋ ਤਬਦੀਲੀ ਹੋ ਰਹੀ ਹੈ, ਉਸ ਨਾਲ ਸਿੱਖ ਪੰਜਾਬ ਵਿਚ ਘੱਟ ਗਿਣਤੀ ਵਿਚ ਹੋ ਜਾਣਗੇ।
ਇਸ ਦੇ ਨਾਲ ਜਿਥੇ ਸਿਆਸੀ ਸਮੀਕਰਨ ਬਦਲਣਗੇ, ਉਥੇ ਪੰਜਾਬ ਦਾ ਮੁਢਲਾ ਸਰੂਪ ਵੀ ਖਤਮ ਹੋ ਜਾਵੇਗਾ। ਇਸ ਮੌਕੇ ਡਾ. ਸੁਖਦੇਵ ਸਿੰਘ ਬਾਬਾ, ਬਲਦੇਵ ਸਿੰਘ ਨਵਾਂ ਪਿੰਡ, ਰਘਬੀਰ ਸਿੰਘ ਭੁੱਚਰ ਅਤੇ ਐਡਵੋਕੇਟ ਜਸਬੀਰ ਸਿੰਘ ਜੰਮੂ ਹਾਜ਼ਰ ਸਨ।
Read More : ਦੋ ਧਿਰਾਂ ‘ਚ ਲੜਾਈ, ਚੱਲੀ ਗੋਲੀ, 4 ਜ਼ਖਮੀ