ਨਾਭਾ, 21 ਅਪ੍ਰੈਲ 2025 : ਯੁੱਧ ਨਸ਼ਿਆਂ ਦੇ ਵਿਰੁੱਧ,ਮੁਹਿੰਮ ਤੇ ਚਲਦਿਆ ਪੰਜਾਬ ਪੁਲਿਸ ਨੂੰ ਮਿਲੀ ਗੁਪਤ ਸੂਚਨਾ, ਵੱਡੀ ਮਾਤਰਾ ਦੇ ਵਿੱਚ ਪੁਲਿਸ ਡੀ ਐਸ ਪੀ ਨਾਭਾ ਮਨਦੀਪ ਕੌਰ ਦੀ ਅਗਵਾਈ ਚ ਐਸ ਐਚ ਓ ਗੁਰਪ੍ਰੀਤ ਸਿੰਘ ਸਮਰਾਓ ਦੀ ਟੀਮ ਪਿੰਡ ਮੰਡੋਰ ਪਹੁੰਚੀ, ਜਿੱਥੇ ਕਈ ਘਰਾਂ ਦੀ ਬਰੀਕੀ ਦੇ ਨਾਲ ਤਲਾਸੀ ਲਈ ਗਈ,ਇਸ ਮੋਕੇ ਪੁਲਿਸ ਨੂੰ ਕੁਝ ਮਾਰੂ ਹਥਿਆਰ ਬਰਾਮਦ ਹੋਏ,
ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਲੋਕਾਂ ਵਲੋ ਕੀਤੀ ਗਈ ਸਲਾਘਾ
ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਲੋਕਾਂ ਵਲੋ ਸਲਾਘਾ ਕੀਤੀ ਗਈ ਕਿ ਪਹਿਲਾਂ ਬਹੁਤ ਜਿਆਦਾ ਨਸ਼ਾ ਸੀ ਜਦੋਂ ਦੀ ਸਰਕਾਰ ਨੇ ਇਹ ਮੁਹਿੰਮ ਵਿੱਢੀ ਹੈ ਉਸ ਸਮੇਂ ਤੋਂ ਨਸ਼ੇ ਦੀ ਆਮਦ ਘਟੀ ਹੈ ਡੀ ਐਸ ਪੀ ਨਾਭਾ ਮਨਦੀਪ ਕੌਰ ਨੇ ਗੱਲਬਾਤ ਕਰਦੇ ਕਿਹਾ ਕਿ ਸਾਨੂੰ ਇੱਕ ਗੁਪਤ ਸੂਚਨਾ ਮਿਲੀ ਜਿਸ ਤੋਂ ਬਾਅਦ ਵੱਡੀ ਫੋਰਸ ਦੇ ਨਾਲ ਉਹਨਾਂ ਘਰਾਂ ਦੀ ਤਲਾਸ਼ੀ ਲਈ ਗਈ ਜਿਨਾਂ ਘਰਾਂ ਦੇ ਲਈ ਸਾਨੂੰ ਗੁਪਤ ਸੂਚਨਾ ਮਿਲੀ ਸੀ ਉਹਨਾਂ ਨੇ ਦੱਸਿਆ ਕਿ ਪਹਿਲਾਂ ਵੀ ਦਰਜਨਾ ਪਰਿਵਾਰਾਂ ਤੇ ਮਾਮਲੇ ਦਰਜ ਕਰ ਉਹਨਾਂ ਨੂੰ ਜੇਲਾਂ ਵਿੱਚ ਸੁੱਟਿਆ ਹੈ l