ਪਠਾਨਕੋਟ, 26 ਅਗਸਤ :-ਰਾਵੀ ਦਰਿਆ ਤੋਂ ਪਾਰਲੇ ਪਾਸੇ ਜ਼ਿਲਾ ਪਠਾਨਕੋਟ ਦੀ ਹੱਦ ਅਧੀਨ ਆਉਂਦੇ ਪਿੰਡ ਕਜਲੇ ਝੂਮਰ ’ਚ ਕਰੀਬ 11 ਲੋਕਾਂ ਦੇ ਫਸੇ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਲੋਕਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਦੋ ਚੱਕਰ ਲਗਾ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।
ਇਸ ਸਬੰਧੀ ਭਰੋਸਯੋਗ ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਨ੍ਹਾਂ ’ਚ 6 ਪ੍ਰਵਾਸੀ ਮਜ਼ਦੂਰ ਸਨ ਅਤੇ ਪੰਜ ਹੋਰ ਲੋਕ ਸਨ, ਜਿਨ੍ਹਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਦੋ ਚੱਕਰ ਲਗਾ ਕੇ ਕਮਰਿਆਂ ਦੀਆਂ ਛੱਤਾਂ ਤੋਂ ਜਦੋ-ਜਹਿਦ ਨਾਲ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਗਿਆ ਹੈ।
Read More : ਦਰਿਆ ਦੇ ਪਾਣੀ ’ਚ ਫਸਿਆ ਗੁੱਜਰ ਪਰਿਵਾਰ
