ਹਰਜਸ਼ਨ ਪਠਾਣਮਾਜਰਾ ਨੂੰ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼, ਸਰਕਾਰੀ ਕੋਠੀ ਦੇ ਬਾਹਰ ਉਤਾਰੀਆਂ ਫਲੈਕਸਾਂ
ਪਟਿਆਲਾ, 2 ਸਤੰਬਰ : ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਜਿਨ੍ਹਾਂ ਨੇ ਸਰਕਾਰ ਖਿਲਾਫ ਸੱਚ ਬੋਲਣ ਦੀ ਜੁਅਰਤ ਦਿਖਾਈ, ਦੀ ਸੁਪਤਨੀ ਸਿਮਰਨਜੀਤ ਕੌਰ ਨੂੰ ਸਰਕਾਰੀ ਕੋਠੀ ਵਿਖੇ ਪੁਲਸ ਨੇ ਸਵੇਰ ਤੋਂ ਹੀ ‘ਹਾਊਸ ਅਰੈਸਟ’ਕਰ ਦਿੱਤਾ। ਉਨ੍ਹਾਂ ਦੇ ਹੱਕ ਵਿਚ ਡੀ. ਸੀ. ਦਫਤਰ ਧਰਨਾ ਦੇਣ ਆ ਰਹੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਬਾਅਦ ’ਚ ਰਿਹਾਅ ਕੀਤਾ।
ਲੰਘੇ ਕੱਲ ਤੋਂ ਪਠਾਣਮਾਜਰਾ ਦੇ ਸਪੁੱਤਰ ਹਰਜਸ਼ਨ ਸਿੰਘ ਪਠਾਣਮਾਜਰਾ ਵੱਲੋਂ ਡੀ. ਸੀ. ਦਫਤਰ ਦੇ ਘਿਰਾਓ ਦੇ ਸੱਦੇ ਤੋਂ ਬਾਅਦ ਅੱਜ ਸਵੇਰੇ ਤੋਂ ਹੀ ਪਟਿਆਲਾ, ਸੰਗਰੂਰ, ਫਤਿਹਗੜ੍ਹ ਸਾਹਿਬ ਦੀ ਪੁਲਸ ਨੇ ਪਟਿਆਲਾ ’ਚ ਪੂਰੀ ਘੇਰਾਬੰਦੀ ਕਰ ਲਈ ਸੀ।
ਜਾਣਕਾਰੀ ਅਨੁਸਾਰ ਹਰਜਸ਼ਨ ਪਠਾਣਮਾਜਰਾ ਨੂੰ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕਾਬੂ ਨਹੀਂ ਆਏ। ਕੋਠੀ ਦੇ ਬਾਹਰ ਲੱਗੀਆਂ ਸਮੁੱਚੀਆਂ ਫਲੈਕਸਾਂ ਨੂੰ ਫਾੜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਕੋਠੀ ਨੂੰ ਵੀ ਖਾਲੀ ਕਰਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਬਲਾਕ ਪ੍ਰਧਾਨ ਕਰਨਵੀਰ ਪੂਨੀਆ ਨੇ ਦਿੱਤਾ ਅਸਤੀਫਾ
ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਕਰਨਵੀਰ ਪੂਨੀਆ ਨੇ ਹਰਮੀਤ ਸਿੰਘ ਪਠਾਣਮਾਜਰਾ ਦੇ ਹਕ ’ਚ ਅਸਤੀਫਾ ਦਿੱਤਾ ਹੈ। ਕਰਨਵੀਰ ਪੂਨੀਆ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਅਸਤੀਫੇ ਹੋਣਗੇ।
Read More : ਰਾਕੇਸ਼ ਟਿਕੈਤ ਸਾਥੀਆਂ ਸਮੇਤ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੇ ਪੰਜਾਬ