ਵਕੀਲਾਂ ਦੀ ਹੜਤਾਲ ਕਾਰਨ ਨਹੀਂ ਹੋ ਸਕੀ ਬਹਿਸ
ਚੰਡੀਗੜ੍ਹ, 18 ਦਸੰਬਰ : ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਸਰਦ ਰੁੱਤ ਇਜਲਾਸ ਦਾ ਆਖ਼ਰੀ ਦਿਨ ਹੈ ਤੇ ਵਕੀਲਾਂ ਦੇ ਕੰਮ ਤੋਂ ਗ਼ੈਰ-ਹਾਜ਼ਰ ਰਹਿਣ ਕਾਰਨ ਵੀਰਵਾਰ ਨੂੰ ਬਹਿਸ ਸਮੇਂ ’ਤੇ ਪੂਰੀ ਨਹੀਂ ਹੋ ਸਕੀ।
ਚੀਫ ਜਸਟਿਸ ਸ਼ੀਲ ਨਾਗੂ ਨੇ ਅੰਮ੍ਰਿਤਪਾਲ ਸਿੰਘ ਵੱਲੋਂ ਪੇਸ਼ ਵਕੀਲ ਈਮਾਨ ਸਿੰਘ ਨੂੰ ਕਿਹਾ ਕਿ ਮੰਨ ਲਓ ਕਿ ਜੇ ਅਸੀਂ ਤੁਹਾਡੇ ਪੱਖ ’ਚ ਫ਼ੈਸਲਾ ਸੁਣਾਉਂਦੇ ਹਾਂ ਤਾਂ ਇਸ ਨੂੰ ਲਾਗੂ ਕਿਵੇਂ ਕੀਤਾ ਜਾਵੇਗਾ? ਡਿਬਰੂਗੜ੍ਹ ਤੋਂ ਦਿੱਲੀ ਤੱਕ ਹੈਲੀਕਾਪਟਰ ਤੱਕ ਯਾਤਰਾ ਕਰਨ ’ਚ ਘੱਟੋ-ਘੱਟ 10 ਘੰਟੇ ਲੱਗਣਗੇ, ਅਗਲੀ ਸੁਣਵਾਈ ’ਚ ਕੋਸ਼ਿਸ਼ ਕਰੋ।
ਉਹ ਕੌਮੀ ਸੁਰੱਖਿਆ ਕਾਨੂੰਨ (ਐੱਨ. ਐੱਸ. ਏ.) ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਹਨ। ਉਨ੍ਹਾਂ ਨੇ ਸੰਸਦ ’ਚ ਹਾਜ਼ਰ ਹੋਣ ਤੋਂ ਲਈ ਪੈਰੋਲ ਦੇਣ ਤੋਂ ਪੰਜਾਬ ਸਰਕਾਰ ਵੱਲੋਂ ਇਨਕਾਰ ਕਰਨ ’ਤੇ ਹਾਈ ਕੋਰਟ ਦਾ ਰੁਖ਼ ਕੀਤਾ ਸੀ।
ਉਨ੍ਹਾਂ ਨੇ ਹਾਈ ਕੋਰਟ ’ਚ ਪੈਰੋਲ ਲਈ ਅਰਜ਼ੀ ਦੇ ਕੇ ਕਿਹਾ ਸੀ ਕਿ ਉਨ੍ਹਾਂ ਦੇ ਸੰਸਦੀ ਹਲਕੇ ’ਚ ਸਾਰੇ ਕੰਮ ਠੱਪ ਪਏ ਹਨ ਤੇ ਉਹ ਹੜ੍ਹ, ਨਸ਼ਿਆਂ ਦੀ ਸਮੱਸਿਆ ਤੇ ਫ਼ਰਜ਼ੀ ਮੁਕਾਬਲਿਆਂ ਜਿਹੇ ਜਨਤਕ ਮੁੱਦੇ ਸੰਸਦ ’ਚ ਉਠਾਉਣਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੇ ਸੰਸਦ ’ਚ ਸ਼ਾਮਲ ਹੋਣ ਲਈ ਪੈਰੋਲ ਦੀ ਮੰਗ ਕੀਤੀ ਸੀ।
Read More : ਕੁਵੈਤ ਸੜਕ ਹਾਦਸੇ ’ਚ ਗੁਰਦਾਸਪੁਰ ਜ਼ਿਲੇ ਦੇ ਨੌਜਵਾਨ ਦੀ ਮੌਤ
