4 ਸਾਲ ਪਹਿਲਾਂ ਨੌਜਵਾਨ ਦਾ ਹੋਇਆ ਸੀ ਵਿਆਹ
ਪਤਨੀ ਨਾਲ ਚੱਲ ਰਿਹਾ ਸੀ ਵਿਵਾਦ
ਅਜਨਾਲਾ, 6 ਦਸੰਬਰ : ਕਸਬਾ ਅਜਨਾਲਾ ਦੇ ਪਿੰਡ ਕਿਆਂਮਪੁਰ ਵਿਖੇ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ , ਜਿਸਨੇ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦਿੱਤਾ, ਜਿਥੇ ਮਾਂ-ਪਿਓ ਨੇ ਬੇਰਹਿਮੀ ਨਾਲ ਆਪਣੇ ਇਕਲੌਤੇ ਪੁੱਤ ਦੇ ਸਿਰ ਵਿਚ ਇੱਟਾਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਤਨੀ ਨਵਪ੍ਰੀਤ ਕੌਰ ਨੇ ਦੱਸਿਆ ਕਿ 4 ਕਿ ਸਾਲ ਪਹਿਲਾਂ ਮੇਰਾ ਵਿਆਹ ਸਿਮਰਨਜੰਗ ਸਿੰਘ ਵਾਸੀ ਪਿੰਡ ਕਿਆਂਮਪੁਰ ਨਾਲ ਵਿਆਹ ਹੋਇਆ ਸੀ।
ਉਸ ਨੇ ਦੱਸਿਆ ਕਿ ਥੋੜ੍ਹੇ ਸਮੇਂ ਬਾਅਦ ਹੀ ਮੇਰਾ ਸਹੁਰੇ ਪਰਿਵਾਰ ਨਾਲ ਦਾਜ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਰਹਿਣ ਲੱਗ ਪਿਆ, ਜਿਸ ਦਾ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਸੀ ਤੇ ਮੈਂ ਮਾਰਚ 2025 ਤੋਂ ਆਪਣੇ ਦੋ ਬੱਚਿਆਂ ਨਾਲ ਪੇਕੇ ਘਰ ਰਹਿ ਰਹੀ ਹਾਂ ।
ਉਸ ਨੇ ਕਿਹਾ ਕਿ ਇਸ ਦੌਰਾਨ ਮੇਰੀ ਆਪਣੇ ਪਤੀ ਨਾਲ ਫੋਨ ’ਤੇ ਹਰ ਰੋਜ਼ ਗੱਲ ਹੁੰਦੀ ਸੀ ਤੇ ਉਹ ਮੈਨੂੰ ਆਪਣੇ ਕੋਲ ਲਿਆਉਣਾ ਚਾਹੁੰਦਾ ਸੀ ਪਰ ਮੇਰੇ ਸੱਸ-ਸਹੁਰਾ ਇਹ ਨਹੀਂ ਚਾਹੁੰਦੇ ਸਨ। ਅੱਜ ਸਵੇਰੇ ਵੀ ਮੈਨੂੰ ਆਪਣੇ ਪਤੀ ਦਾ ਫੋਨ ਆਇਆ, ਜਿਸ ਕਾਰਨ ਉਸ ਦਾ ਆਪਣੇ ਮਾਂ-ਪਿਓ ਨਾਲ ਝਗੜਾ ਹੋ ਗਿਆ ਤੇ ਫੇਰ ਮੈਨੂੰ ਪਿੰਡ ਤੋਂ ਸਰਪੰਚ ਦਾ ਫੋਨ ਆਇਆ ਕਿ ਉਸ ਦੇ ਪਤੀ ਦਾ ਉਸ ਦੇ ਪਿਤਾ ਹਰਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਮਾਂ ਸੁਖਬੀਰ ਕੌਰ ਨੇ ਕਤਲ ਕਰ ਦਿੱਤਾ ਹੈ ਤੇ ਦੋਵੇਂ ਘਰੋਂ ਫਰਾਰ ਹੋ ਗਏ ਹਨ।
ਨਵਪ੍ਰੀਤ ਕੌਰ ਨੇ ਥਾਣਾ ਅਜਨਾਲਾ ਦੀ ਪੁਲਸ ਨੂੰ ਸੂਚਨਾ ਦਿੱਤੀ। ਉਧਰ ਥਾਣਾ ਅਜਨਾਲਾ ਦੇ ਮੁਖੀ ਹਿਮਾਂਸ਼ੂ ਭਗਤ ਨੇ ਪੁਲਸ ਸਮੇਤ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲਈ ਅਤੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਕੇ ਹਰਪਾਲ ਸਿੰਘ ਨੂੰ ਗ੍ਰਿਫਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read More : ਕਾਰ ਨੂੰ ਰਾਹ ਨਾ ਦੇਣ ’ਤੇ ਹੋਈ ਤਕਰਾਰ, ਫਾਇਰਿੰਗ ’ਚ 2 ਜ਼ਖਮੀ
