Giani Kuldeep Singh Gargaj

ਪੰਥ ਔਕੜਾਂ ਦਾ ਟਾਕਰਾ ਕਰਨ ਲਈ ਹਮੇਸ਼ਾ ਮੋਹਰੀ ਰੋਲ ਅਦਾ ਕਰਾਂਗੇ : ਗੜਗੱਜ

ਸ੍ਰੀ ਅਨੰਦਪੁਰ ਸਾਹਿਬ, 25 ਅਕਤੂਬਰ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਖ਼ਤ ਸਾਹਿਬ ਵਿਖੇ ਹੋਏ ਦਸਤਾਰਬੰਦੀ ਸਮਾਗਮ ’ਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਦੇ ਸਖ਼ਤ ਲਫ਼ਜਾਂ ਵਾਲੇ ਸੰਬੋਧਨ ਸਬੰਧੀ ਆਪਣਾ ਪ੍ਰਤੀਕਰਮ ਪ੍ਰਗਟਾਉਦਿਆਂ ਕਿਹਾ ਕਿ ਉਨ੍ਹਾਂ ਦਾ ਰੋਮ ਰੋਮ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਹੈ ਅਤੇ ਰਹੇਗਾ।

ਉਹ ਆਪਣੀਆਂ ਸੇਵਾਵਾਂ ਸਿੱਖ ਰਹਿਤ ਮਰਿਆਦਾ ਅਨੁਸਾਰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਕਰੀਬ ਢਾਈ ਦਹਾਕੇ ਦੇ ਜੀਵਨ ਕਾਲ ਦੌਰਾ ਕਦੇ ਵੀ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਨਹੀਂ ਕੀਤੀ ।

ਸਵਾਲਾਂ ਦਾ ਜਵਾਬ ਦਿੰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਉਹ ਪੰਥ ਨੂੰ ਪਰਨਾਏ ਹੋਏ ਹਨ ਅਤੇ ਆਪਣੀਆਂ ਸੇਵਾਵਾਂ ਅਤੇ ਮਹੱਤਵਪੂਰਨ ਕਾਰਜ ਸਮੁੱਚੇ ਪੰਥ ਨੂੰ ਗੱਲਵਕੜੀ ’ਚ ਲੈ ਕੇ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਸਿੱਖ ਪੰਥ ਸਾਹਮਣਾ ਵੱਡੀਆਂ ਚਣੌਤੀਆਂ ਜਿਵੇਂ ਧਰਮ ਪਰਿਵਰਤਨ, ਨਸ਼ਿਆਂ ਦਾ ਵੱਡੇ ਪੱਧਰ ਤੇ ਬੋਲਬਾਲ, ਪਤਿਤ ਪੁਣੇ ਨੂੰ ਠੱਲ੍ਹ ਪਾਉਣਾ ਆਦਿ ਹਨ ਜਿਨ੍ਹਾਂ ਦਾ ਟਾਕਰਾ ਕਰਨ ਲਈ ਉਹ ਇਕ ਪੰਥ ਰਾਏ ਬਣਾਉਣਗੇ।

ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਉਨ੍ਹਾਂ ਵੱਲੋਂ ਚੀਫ ਖ਼ਾਲਸਾ ਦੀਵਾਨ ਅਤੇ ਹੋਰ ਵਿੱਦਿਅਕ ਸੰਸਥਾਵਾਂ ਚਲਾ ਰਹੇ ਅਦਾਰਿਆਂ ਦੇ ਮੁੱਖੀਆਂ ਨਾਲ ਗੱਲਬਾਤ ਕਦੇ ਮਾਝੇ ’ਚ ਅਜਿਹੀਆ ਵਿੱਦਿਅਕ ਸੰਸਥਾਵਾਂ ਸ਼ੁਰੂ ਕਰਨ ਦੀ ਵਿਉਂਤਬੰਦੀ ਕਰਨ ਦੀ ਸਲਾਹ ਦਿੱਤੀ ਜਿਥੇ ਗਰੀਬਾਂ, ਦਲਿਤਾਂ ਅਤੇ ਆਰਥਿਕ ਤੌਰ ਤੇ ਕਮਜੋਰ ਵਰਗਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਦੀ ਸਹੂਲਤ ਹੋਵੇ। ਉਨ੍ਹਾਂ ਸਪਸ਼ਟ ਕੀਤਾ ਕਿ ਦਰਪੇਸ਼ ਪੰਥ ਔਕੜਾਂ ਦਾ ਟਾਕਰਾ ਕਰਨ ਲਈ ਉਹ ਹਮੇਸ਼ਾਂ ਮੋਹਰੀ ਰੋਲ ਅਦਾ ਕਰਨਗੇ ।

Read More : ਪੰਜਾਬ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 75 ਫੀਸਦੀ ਕਮੀ

Leave a Reply

Your email address will not be published. Required fields are marked *