ਖ਼ੁਦ ਨੂੰ ਰੱਬ ਦਾ ਅਵਤਾਰ ਦੱਸ ਕੇ ਔਰਤ ਨਾਲ ਕੀਤਾ ਸੀ ਦੁਕਰਮ
ਪੁਣੇ, 28 ਮਾਰਚ : ਮਹਾਰਾਸ਼ਟਰ ਦੇ ਪਾਲਘਰ ਜ਼ਿਲਾ ਨਿਵਾਸੀ ਇਕ ਆਪੇ ਬਣੇ ਬਾਬੇ ਨੂੰ ਖ਼ੁਦ ਨੂੰ ਰੱਬ ਦਾ ਅਵਤਾਰ ਦੱਸ ਕੇ ਇਕ ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਪੁਣੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਰਿਸ਼ੀਕੇਸ਼ ਵੈਦਿਆ (40) ਨੂੰ ਪਿੰਪਰੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਪੁਲਸ ਅਨੁਸਾਰ ਨਾਸਿਕ ’ਚ ਜਬਰ-ਜ਼ਨਾਹ ਦੇ ਮੁਲਜ਼ਮ ਆਪੇ ਬਣੇ ਬਾਬੇ ਅਸ਼ੋਕ ਖਰਾਤ ਦੀ ਹਾਲੀਆ ਗ੍ਰਿਫ਼ਤਾਰੀ ਤੋਂ ਬਾਅਦ ਪੁਣੇ ਨਿਵਾਸੀ 35 ਸਾਲਾ ਔਰਤ ਨੇ ਰਿਸ਼ੀਕੇਸ਼ ਵੈਦਿਆ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਦੀ ਹਿੰਮਤ ਜੁਟਾਈ। ਕਿਉਂਕਿ ਅਪਰਾਧ ਕਥਿਤ ਤੌਰ ’ਤੇ ਪੁਣੇ ’ਚ ਹੋਇਆ ਸੀ, ਇਸ ਲਈ ਵਸਈ ਦੇ ਮਾਨਿਕਪੁਰ ਪੁਲਸ ਥਾਣੇ ਨੇ ਬੁੱਧਵਾਰ ਨੂੰ ਜ਼ੀਰੋ ਐੱਫ.ਆਈ.ਆਰ. ਦਰਜ ਕੀਤੀ ਅਤੇ ਅਗਲੀ ਜਾਂਚ ਲਈ ਮਾਮਲੇ ਨੂੰ ਪੁਣੇ ਦੇ ਹਡਪਸਰ ਪੁਲਸ ਥਾਣੇ ’ਚ ਤਬਦੀਲ ਕਰ ਦਿੱਤਾ ਗਿਆ ਹੈ।
Read More : ਐੱਸ.ਜੀ.ਪੀ.ਸੀ. ਦਾ 1487 ਕਰੋੜ 41 ਲੱਖ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ ’ਚ ਪਾਸ
