ਜੈਤੋ, 9 ਨਵੰਬਰ : ਜੈਤੋ-ਬਠਿੰਡਾ ਮਾਰਗ ’ਤੇ ਸਥਿਤ ਪਿੰਡ ਚੰਦਭਾਨ ਨੇੜੇ ਵਾਪਰੇ ਸੜਕ ਹਾਦਸੇ ’ਚ ਕਾਰ ਸਵਾਰ 2 ਔਰਤਾਂ ਅਤੇ ਇਕ 11 ਸਾਲਾ ਬੱਚੇ ਦੀ ਮੌਤ ਹੋਣ ਦੀ ਖਬਰ ਹੈ।
ਜਾਣਕਾਰੀ ਅਨੁਸਾਰ ਜੈਤੋ ਰੋਡ ’ਤੇ ਸਥਿਤ ਪਿੰਡ ਚੰਦਭਾਨ ਨੇੜੇ ਇਕ ਪੈਲੇਸ ’ਚ ਵਿਆਹ ’ਚ ਸ਼ਾਮਲ ਹੋਣ ਲਈ ਕਾਰ ’ਚ ਸਵਾਰ ਹੋ ਕੇ 7 ਲੋਕ ਜਾ ਰਹੇ ਸਨ। ਤੇਜ਼ ਰਫ਼ਤਾਰ ਹੋਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸਿੱਧੀ ਸਫੈਦੇ ’ਚ ਜਾ ਵੱਜੀ।
ਚੜ੍ਹਦੀਕਲਾ ਵੈੱਲਫੇਅਰ ਸੇਵਾ ਸੋਸਾਇਟੀ ਅਤੇ ਸਹਾਰਾ ਕਲੱਬ ਦੇ ਮੈਂਬਰਾਂ ਜ਼ਖਮੀਆਂ ਨੂੰ ਜੈਤੋ ਦੇ ਸਿਵਲ ਹਸਪਤਾਲ ’ਚ ਲਿਆਂਦਾ, ਜਿੱਥੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਡਾਕਟਰਾਂ ਨੇ ਉਨ੍ਹਾਂ ਨੂੰ ਕੋਟਕਪੂਰਾ ਦੇ ਸਰਕਾਰੀ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਮ੍ਰਿਤਕਾਂ ਦੀ ਪਛਾਣ ਸਿਮਰਨਜੀਤ ਕੌਰ (60) ਪਤਨੀ ਧੀਰਾ ਸਿੰਘ ਵਾਸੀ ਚੰਦਭਾਨ, ਰਾਜਵਿੰਦਰ ਸਿੰਘ (11) ਸਪੁੱਤਰ ਛਿੰਦਾ ਸਿੰਘ ਵਾਸੀ ਚੰਦਭਾਨ ਤੇ ਅੰਗਰੇਜ਼ ਕੌਰ (75) ਪਤਨੀ ਰਾਜਾ ਸਿੰਘ ਵਾਸੀ ਗੁਰੂ ਕੀ ਢਾਬ ਵਜੋਂ ਹੋਈ।
ਜ਼ਖ਼ਮੀਆਂ ’ਚ ਸੰਦੀਪ ਕੌਰ (16) ਸਪੁੱਤਰੀ ਸਿੰਘ ਵਾਸੀ ਚੰਦਭਾਨ, ਜਸਪ੍ਰੀਤ ਕੌਰ (22) ਸਪੁੱਤਰੀ ਜਗਮੀਤ ਸਿੰਘ ਵਾਸੀ ਰਾਮੇਆਣਾ, ਗੁਰਪ੍ਰੀਤ ਸਿੰਘ (22) ਸਪੁੱਤਰ ਜਗਦੀਸ਼ ਸਿੰਘ ਵਾਸੀ ਚੰਦਭਾਨ ਅਤੇ 2 ਸਾਲਾ ਬੱਚਾ ਕਾਲੀ ਸ਼ਾਮਲ ਹੈ।
Read More : ਤਰਨਤਾਰਨ ਦੇ ਸੁਰਿੰਦਰ ਲਾਂਬਾ ਬਣੇ ਨਵੇਂ ਐੱਸ.ਐੱਸ.ਪੀ.
