ਸੰਗਰੂਰ, 24 ਜਨਵਰੀ : ਸਬ ਡਵੀਜਨ ਸੰਗਰੂਰ ਦੀ ਪੁਲਿਸ ਨੇ ਥਾਣੇਦਾਰ ਯੋਗੇਸ਼ ਕੁਮਾਰ ਮੁੱਖ ਅਫਸਰ ਥਾਣਾ ਸਿਟੀ-1 ਸੰਗਰੂਰ ਦੀ ਨਿਗਰਾਨੀ ਹੇਠ ਥਾਣੇਦਾਰ ਜਸਵਿੰਦਰ ਸਿੰਘ ਥਾਣਾ ਸਿਟੀ-1 ਸੰਗਰੂਰ ਵੱਲੋ ਮੁੱਖਬਰੀ ਦੇ ਆਧਾਰ ਪਰ ਵਿਜੈ ਕੁਮਾਰ ਪਾਸਵਾਨ ਉਰਫ ਵਿਜੈ ਪੁੱਤਰ ਵਿਸਨੂੰ ਦੇਵ ਵਾਸੀ ਉਪਲੀ ਫਾਟਕ ਸੰਗਰੂਰ ਨੂੰ ਕਾਬੂ ਕਰਕੇ ਇਸ ਪਾਸੋ ਇੱਕ ਨਜਾਇਜ ਦੇਸੀ ਪਿਸਤੋਲ 315 ਬੋਰ ਬ੍ਰਾਮਦ ਕਰਵਾਇਆ ਗਿਆ।
ਸੁਖਦੇਵ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਨੇ ਦੱਸਿਆ ਕਿ ਉਕਤ ਪਿਸਤੋਲ ਨਾਲ ਦੋਸੀ ਵਿਜੈ ਕੁਮਾਰ ਪਾਸਵਾਨ ਉਰਫ ਵਿਜੈ ਉਕਤ ਕਿਸੇ ਵਿਅਕਤੀ ਦਾ ਜਾਨੀ ਵਾ ਮਾਲੀ ਨੁਕਸਾਨ ਕਰਨ ਦੇ ਨਾਲ ਨਾਲ ਲੁੱਟ ਖੋਹ ਕਰਕੇ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦਾ ਸੀ। ਪੁਲਿਸ ਦੀ ਇਸ ਕਾਰਵਾਈ ਨਾਲ ਇਲਾਕਾ ਵਿੱਚ ਹੋਣ ਵਾਲੀ ਸੰਭਾਵੀ ਵਾਰਦਾਤ ਨੂੰ ਟਾਲਣ ਵਿੱਚ ਕਾਮਯਾਬੀ ਮਿਲੀ ਹੈ।
ਉਕਤ ਨਜਾਇਜ ਪਿਸਤੋਲ ਬਰਾਮਦ ਹੋਣ ਸਬੰਧੀ ਦੋਸੀ ਵਿਜੈ ਕੁਮਾਰ ਪਾਸਵਾਨ ਉਰਫ ਵਿਜੈ ਉਕਤ ਦੇ ਖਿਲਾਫ ਮੁਕੱਦਮਾ ਨੰਬਰ:14 ਮਿਤੀ:22/01/2026 ਅ/ਧ 25/54/59 ਅਸਲਾ ਐਕਟ ਥਾਣਾ ਸਿਟੀ-1 ਸੰਗਰੂਰ ਦਰਜ ਰਜਿਸਟਰ ਕੀਤਾ ਗਿਆ। ਦੋਸੀ ਪਾਸੋ ਹੋਰ ਡੁੰਘਾਈ ਨਾਲ ਪੁੱਛਗਿੱਛ ਜਾਰੀ ਹੈ, ਦੋਰਾਨੇ ਪੁੱਛਗਿੱਛ ਖੁਲਾਸੇ ਹੋਣ ਦੀ ਸੰਭਵਾਨਾ ਹੈ।
Read More : ਚੀਨੀ ਡੋਰ ਸਬੰਧੀ ਸੰਗਰੂਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੀ ਜਾਂਚ
