ਪੁੰਛ, 25 ਜੁਲਾਈ : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਸੈਕਟਰ ’ਚ ਕੰਟਰੋਲ ਰੇਖਾ ਉਤੇ ਬਾਰੂਦੀ ਸੁਰੰਗ ਧਮਾਕੇ ’ਚ ਇਕ ਅਗਨੀਵੀਰ ਜਵਾਨ ਦੀ ਮੌਤ ਹੋ ਗਈ ਅਤੇ ਇਕ ਜੂਨੀਅਰ ਕਮਿਸ਼ਨਡ ਅਧਿਕਾਰੀ (ਜੇ. ਸੀ. ਓ.) ਸਮੇਤ 2 ਹੋਰ ਜਵਾਨ ਜ਼ਖ਼ਮੀ ਹੋ ਗਏ।
ਇਹ ਘਟਨਾ ਇਲਾਕੇ ’ਚ ਗਸ਼ਤ ਦੌਰਾਨ ਵਾਪਰੀ ਜਦੋਂ ਇਕ ਜਵਾਨ ਨੇ ਗਲਤੀ ਨਾਲ ਬਾਰੂਦੀ ਸੁਰੰਗ ਉਤੇ ਪੈਰ ਰੱਖ ਦਿਤਾ, ਜਿਸ ਕਾਰਨ ਧਮਾਕਾ ਹੋ ਗਿਆ। ਜ਼ਖਮੀ ਜਵਾਨਾਂ ਨੂੰ ਤੁਰਤ ਨੇੜਲੇ ਮਿਲਟਰੀ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਫੌਜ ਦੀ ਵ੍ਹਾਈਟ ਨਾਈਟ ਕੋਰ ਨੇ ਸੋਸ਼ਲ ਮੀਡੀਆ ਉਤੇ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ‘ਜੀ.ਓ .ਸੀ . ਵ੍ਹਾਈਟ ਨਾਈਟ ਕੋਰ ਅਤੇ ਸਾਰੇ ਰੈਂਕ 7 ਜੇ. ਏ .ਟੀ. ਰੈਜੀਮੈਂਟ ਦੇ ਅਗਨੀਵੀਰ ਲਲਿਤ ਕੁਮਾਰ ਨੂੰ ਸ਼ਰਧਾਂਜਲੀ ਦਿੰਦੇ ਹਨ, ਜਿਨ੍ਹਾਂ ਨੇ ਬਾਰੂਦੀ ਸੁਰੰਗ ਧਮਾਕੇ ਤੋਂ ਬਾਅਦ ਕ੍ਰਿਸ਼ਨਾ ਘਾਟੀ ਵਿਚ ਖੇਤਰੀ ਦਬਦਬਾ ਗਸ਼ਤ ਦੌਰਾਨ ਸਰਵਉੱਚ ਕੁਰਬਾਨੀ ਦਿਤੀ। ਦੁੱਖ ਦੀ ਇਸ ਘੜੀ ’ਚ ਅਸੀਂ ਪੀੜਤ ਪਰਿਵਾਰ ਦੇ ਨਾਲ ਖੜ੍ਹੇ ਹਾਂ।
Read More : ਪੰਜਾਬ ਕੈਬਨਿਟ ਵਿਚ 2 ਮਹੱਤਵਪੂਰਨ ਫੈਸਲੇ ਲਏ