ਫਿਲੌਰ, 3 ਅਕਤੂਬਰ : ਮਾਤਾ ਜੀ ਦੀ ਮੂਰਤੀ ਵਿਸਰਜਨ ਕਰਨ ਆਏ ਇਕ ਸ਼ਰਧਾਲੂ ਦੀ ਸਤਲੁਜ ਦਰਿਆ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਦੂਜੀ ਘਟਨਾ ਵਿਚ ਇਕ ਸ਼ਰਧਾਲੂ ਤੇਜ਼ ਪਾਣੀ ਦੇ ਵਹਾਅ ’ਚ ਰੁੜ੍ਹ ਗਿਆ।
ਮਿਲੀ ਜਾਣਕਾਰੀ ਮੁਤਾਬਕ ਬੀਤੀ ਸ਼ਾਮ 4 ਵਜੇ ਵਾਪਰੀ ਘਟਨਾ ਵਿਚ ਸਤਲੁਜ ਦਰਿਆ ’ਤੇ ਲੁਧਿਆਣਾ ਦੀ ਤਰਫੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਮਾਤਾ ਦੁਰਗਾ ਦੀ ਮੂਰਤੀ ਨੂੰ ਦਰਿਆ ਵਿਚ ਵਿਸਰਜਨ ਕਰਨ ਲੱਗੇ ਤਾਂ ਤੇਜ਼ ਵਹਾਅ ਕਾਰਨ 24 ਸਾਲਾ ਨੌਜਵਾਨ ਪਾਣੀ ਵਿਚ ਰੁੜ੍ਹ ਗਿਆ। ਗੋਤਾਖੋਰ ਉਸ ਦੀ ਭਾਲ ਵਿਚ ਗਏ ਸਨ ਪਰ ਉਸ ਦਾ ਕੋਈ ਸੁਰਾਗ਼ ਨਹੀਂ ਮਿਲਿਆ।
ਦੂਜੀ ਘਟਨਾ ਦੁਪਹਿਰ ਇਕ ਵਜੇ ਉਦੋਂ ਵਾਪਰੀ ਜਦੋਂ ਮਾਤਾ ਦੁਰਗਾ ਦੀ ਮੂਰਤੀ ਵਿਸਰਜਨ ਕਰਨ ਪੁੱਜੇ ਸ਼ਰਧਾਲੂਆਂ ਵਿੱਚੋਂ 35 ਸਾਲ ਦਾ ਵਿਅਕਤੀ ਤੇਜ਼ ਵਹਾਅ ਵਿਚ ਰੁੜ੍ਹ ਗਿਆ ਤੇ ਅਗਾਂਹ ਜਾ ਕੇ ਡੁੱਬ ਗਿਆ। ਕਾਫੀ ਮਿਹਨਤ ਤੋਂ ਬਾਅਦ ਗੋਤਾਖੋਰ ਲਾਸ਼ ਲੱਭਣ ਵਿਚ ਕਾਮਯਾਬ ਹੋ ਗਏ ਤੇ ਉਸ ਨੂੰ ਬਾਹਰ ਵੀ ਕੱਢ ਲਿਆਏ।
Read More : ਪੰਜਾਬ ਸਰਕਾਰ ਨੇ ਆਪਣਾ ਐਕਸ਼ਨ ਪਲਾਨ-2025 ਕੀਤਾ ਸ਼ੁਰੂ