ਬਟਾਲਾ, 22 ਅਕਤੂਬਰ –ਦੀਵਾਲੀ ਦੀ ਰਾਤ ਨੂੰ ਬਟਾਲਾ ਸ਼ਹਿਰ ਦੇ ਬੀਕੋ ਕੰਪਲੈਕਸ ਦੀ ਬੈਕਸਾਈਡ ਸਥਿਤ ਝੁੱਗੀ ਝੌਂਪੜੀਆਂ ’ਚ ਬਣੀਆਂ 2 ਦੁਕਾਨਾਂ ਦੇ ਭਿਆਨਕ ਅੱਗ ਲੱਗਣ ਨਾਲ ਸੜ ਕੇ ਸੁਆਹ ਹੋਣ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਚਰਨਦਾਸ ਪੁੱਤਰ ਮੁਨਸ਼ੀ ਰਾਮ ਵਾਸੀ ਪਿੰਡ ਫੁਲਕੇ ਨੇ ਦੱਸਿਆ ਕਿ ਉਹ ਝੌਂਪੜੀਆਂ ਵਿਚ ਕਬਾੜ ਦਾ ਕੰਮ ਕਰਦਾ ਹੈ ਅਤੇ ਬੀਤੀ ਦੀਵਾਲੀ ਦੀ ਰਾਤ ਮੇਰੀ ਝੁੱਗੀ ’ਚ ਕੋਈ ਆਤਿਸਬਾਜ਼ੀ ਡਿੱਗਣ ਨਾਲ ਅੱਗ ਲੱਗ ਗਈ, ਜਿਸ ਵਿਚ ਮੇਰਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਉਸ ਦੱਸਿਆ ਕਿ ਮੇਰਾ ਕਰੀਬ 3 ਤੋਂ 4 ਲੱਖ ਦਾ ਨੁਕਸਾਨ ਹੋ ਗਿਆ ਹੈ।
ਦੂਜੇ ਪਾਸੇ ਸੁਨੀਲ ਕੁਮਾਰ ਪੁੱਤਰ ਦੇਵਾਨੰਦ ਨੇ ਦੱਸਿਆ ਕਿ ਮੈਂ ਝੁੱਗੀ ਝੌਂਪੜੀਆਂ ਵਿਚ ਕਰਿਆਨੇ ਦੀ ਦੁਕਾਨ ਚਲਾਉਂਦਾ ਹਾਂ ਅਤੇ ਮੇਰੀ ਝੁੱਗੀ ਸੜਨ ਨਾਲ ਮੇਰਾ ਵੀ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ, ਜਿਸ ਨਾਲ ਮੇਰਾ 80 ਹਜ਼ਾਰ ਦੇ ਕਰੀਬ ਮਾਲੀ ਨੁਕਸਾਨ ਹੋਇਆ ਹੈ।
ਇਸ ਬਾਰੇ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ’ਤੇ ਕਾਬੂ ਪਾਇਆ।
Read More : ਕੰਬਾਈਨ ਅਤੇ ਮੋਟਰਸਾਈਕਲ ਦੀ ਟੱਕਰ ’ਚ ਪਿਉ-ਧੀ ਦੀ ਮੌਤ