ਰਣਜੀਤ ਐਵੇਨਿਊ ’ਚ ਐਕਸਾਈਜ਼ ਅਤੇ ਪੁਲਸ ਦੀ ਸਾਂਝੀ ਕਾਰਵਾਈ ’ਚ ਸੈਂਕੜੇ ਵਾਹਨਾਂ ਦੀ ਚੈਕਿੰਗ
ਅੰਮ੍ਰਿਤਸਰ, 12 ਜੂਨ-: ਜ਼ਿਲਾ ਆਬਕਾਰੀ ਵਿਭਾਗ ਗੈਰ-ਕਾਨੂੰਨੀ ਸ਼ਰਾਬ ਦੇ ਚੱਲਣ ਨੂੰ ਰੋਕਣ ਲਈ ਦੂਜੇ ਪੜਾਅ ’ਤੇ ਪਹੁੰਚ ਗਿਆ ਹੈ। ਇਸ ਕੜੀ ਵਿਚ ਪੇਂਡੂ ਖੇਤਰਾਂ ਅਤੇ ਘਰਾਂ ਵਿਚ ਗੈਰ-ਕਾਨੂੰਨੀ ਸ਼ਰਾਬ ਨੂੰ ਰੋਕਣ ਤੋਂ ਬਾਅਦ ਵਿਭਾਗ ਨੇ ਸੜਕਾਂ ’ਤੇ ਕਾਰਾਂ ਖੜ੍ਹੀਆਂ ਕਰ ਕੇ ਸ਼ਰਾਬ ਪੀਣ ਦੀ ਪ੍ਰਥਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ।
ਅੱਜ ਦੀ ਕਾਰਵਾਈ ’ਚ ਐਕਸਾਈਜ਼ ਪੁਲਸ ਦੇ ਨਾਲ ਅੰਮ੍ਰਿਤਸਰ ਪੁਲਸ ਵੀ ਜ਼ਿਲਾ ਆਬਕਾਰੀ ਵਿਭਾਗ ਦੀ ਕਾਰਵਾਈ ਵਿਚ ਸ਼ਾਮਲ ਸੀ। ਵਿਭਾਗ ਨੂੰ ਜਾਣਕਾਰੀ ਸੀ ਕਿ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਖੇਤਰਾਂ ਵਿਚ ਵੱਡੀ ਗਿਣਤੀ ਵਿਚ ਲੋਕ ਰਜਿਸਟਰਡ ‘ਬਾਰਾਂ’ ਵਿਚ ਬੈਠਣ ਦੀ ਬਜਾਏ, ਸੜਕਾਂ ’ਤੇ ਆਪਣੀਆਂ ਕਾਰਾਂ ਖੁੱਲ੍ਹੇਆਮ ਪਾਰਕ ਕਰਦੇ ਹਨ ਅਤੇ ਇਸ ਨੂੰ ਅੰਦਰੋਂ ‘ਬਾਰ’ ਬਣਾਉਂਦੇ ਹਨ।
ਬਾਹਰੋਂ ਰੇਹੜੀ ਵਾਲੇ ਅਤੇ ਢਾਬੇ ਵਾਲੇ ਮਾਸਾਹਾਰੀ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਸਪਲਾਈ ਕਰਦੇ ਹਨ। ਇਸ ਦੇ ਦੋ ਫਾਇਦੇ ਹਨ ਪਹਿਲਾ ਰਜਿਸਟਰਡ ਰੈਸਟੋਰੈਂਟਾਂ ਅਤੇ ਬਾਰਾਂ ਵਿਚ ਖਪਤ ਹੋਣ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ’ਤੇ ਜੀ. ਐੱਸ. ਟੀ./ਸਰਵਿਸ ਟੈਕਸ ਲਾਗੂ ਹੁੰਦਾ ਹੈ, ਦੂਜਾ ਜੇਕਰ ਸੜਕਾਂ ’ਤੇ ਕਾਰ ਖੜ੍ਹੀ ਕਰ ਕੇ ਖਾਣ-ਪੀਣ ਦੀਆਂ ਚੀਜ਼ਾਂ ਖਰੀਦੀਆਂ ਜਾਂਦੀਆਂ ਹਨ, ਤਾਂ ਉਹ ਉੱਥੇ ਸਸਤੇ ਵਿਚ ਉਪਲਬਧ ਹਨ।
ਜ਼ਿਲਾ ਆਬਕਾਰੀ ਅਧਿਕਾਰੀ ਲਲਿਤ ਕੁਮਾਰ ਨੇ ਦੱਸਿਆ ਕਿ ਇਹ ਕਾਰਵਾਈ ਡਿਪਟੀ ਕਮਿਸ਼ਨਰ ਆਬਕਾਰੀ (ਡੀ. ਈ. ਟੀ. ਸੀ.) ਸੁਰਿੰਦਰ ਗਰਗ ਅਤੇ ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਦੇ ਨਿਰਦੇਸ਼ਾਂ ’ਤੇ ਕੀਤੀ ਗਈ ਹੈ। ਅੰਮ੍ਰਿਤਸਰ ਦੇ ਪਾਸ਼ ਇਲਾਕੇ ਰਣਜੀਤ ਐਵੇਨਿਊ ਦੇ ਸਾਰੇ ਬਲਾਕ ਏ. ਬੀ. ਸੀ. ਡੀ. ਈ. ਵਿਚ ਆਬਕਾਰੀ ਿਵਭਗ ਵਲੋਂ ਚੈਕਿੰਗ ਕਾਰਵਾਈ ਕੀਤੀ ਗਈ।
ਇਸ ਦੌਰਾਨ ਆਬਕਾਰੀ ਵਿਭਾਗ ਦੇ ਆਬਕਾਰੀ ਇੰਸਪੈਕਟਰ ਧਰਮਿੰਦਰ, ਆਬਕਾਰੀ ਪੁਲਸ ਅਤੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਦੇ ਤੇਜ਼ ਤਰਾਰ ਇੰਸਪੈਕਟਰ ਰੌਬਿਨ ਹੰਸ (ਇੰਚਾਰਜ ਥਾਣਾ ਰਣਜੀਤ ਐਵੇਨਿਊ) ਫੋਰਸ ਨਾਲ ਫੀਲਡ ਵਿਚ ਰਹੇ। ਇਸ ਦੌਰਾਨ ਸਾਂਝੀਆਂ ਟੀਮਾਂ ਨੇ ਸੈਂਕੜੇ ਵਾਹਨਾਂ ਦੀ ਜਾਂਚ ਕੀਤੀ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਕਾਰ ਮਾਲਕਾਂ ਨੂੰ ਸੁਚੇਤ ਕੀਤਾ ਕਿ ਇਹ ਇਕ ਅਪਰਾਧ ਹੈ! ਨਹੀਂ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ।
ਰੇਹੜੀਆਂ, ਖੋਖਿਆਂ, ਟੀ-ਸਟਾਲਾਂ ਅਤੇ ਢਾਬਿਆਂ ਦੇ ਅੱਗੇ ਰੱਖੀ ਜਾਵੇਗੀ ਸਖ਼ਤ ਨਜ਼ਰ
ਜ਼ਿਲਾ ਆਬਕਾਰੀ ਅਧਿਕਾਰੀ ਲਲਿਤ ਕੁਮਾਰ ਅਤੇ ਇੰਸਪੈਕਟਰ ਰੌਬਿਨ ਹੰਸ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸੜਕਾਂ, ਰੇਹੜੀਆਂ, ਖੋਖਿਆਂ, ਚਾਹ ਦੇ ਸਟਾਲਾਂ, ਢਾਬਿਆਂ ਦੇ ਸਾਹਮਣੇ ਖੜ੍ਹੇ ਵਾਹਨਾਂ ’ਤੇ ਖੁੱਲ੍ਹੇਆਮ ਸ਼ਰਾਬ ਪੀਣ ਵਾਲਿਆਂ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ। ਰੌਬਿਨ ਹੰਸ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵਿਅਕਤੀ ਜਾਂ ਟੀਮ ਕਿਸੇ ਕਾਰ ਜਾਂ ਨਿੱਜੀ ਵਾਹਨ ਵਿਚ ਸ਼ਰਾਬ ਪੀ ਰਹੀ ਹੈ ਜਾਂ ਪੀਣ ਵਾਲੀ ਹੈ ਤਾਂ ਉਨ੍ਹਾਂ ਨੂੰ ਸਮੱਗਰੀ ਜਾਂ ਭਾਂਡਿਆਂ ਦੀ ਸੇਵਾ ਨਹੀਂ ਦਿੱਤੀ ਜਾਣੀ ਚਾਹੀਦੀ।
Read More : ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਨੇ ‘ਈਜ਼ੀ ਜਮ੍ਹਾਬੰਦੀ’ ਪੋਰਟਲ ਦੀ ਕੀਤੀ ਸ਼ੁਰੂਆਤ