ਨਿਤੀਸ਼ ਕੁਮਾਰ

ਨਿਤੀਸ਼ ਕੁਮਾਰ 10 ਅਪ੍ਰੈਲ ਨੂੰ ਚੁੱਕਣਗੇ ਰਾਜ ਸਭਾ ਮੈਂਬਰ ਵਜੋਂ ਸਹੁੰ

30 ਮਾਰਚ ਤੱਕ ਮੁੱਖ ਮੰਤਰੀ ਦੇ ਅਹੁਦੇ ਤੋਂ ਦੇ ਸਕਦੇ ਹਨ ਅਸਤੀਫ਼ਾ

ਬਿਹਾਰ, 29 ਮਾਰਚ : ਬਿਹਾਰ ਦੀ ਸਿਆਸਤ ਵਿੱਚ ਵੱਡੀ ਹਲਚਲ ਤੇਜ਼ ਹੋ ਗਈ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਨਿਤਿਨ ਨਵੀਨ ਸਮੇਤ ਰਾਜ ਸਭਾ ਲਈ ਚੁਣੇ ਗਏ ਨਵੇਂ ਮੈਂਬਰ 10 ਅਪ੍ਰੈਲ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ। ਜੇਡੀਯੂ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਸੰਜੇ ਕੁਮਾਰ ਝਾਅ ਨੇ ਐਲਾਨ ਕੀਤਾ ਹੈ ਕਿ ਨਿਤੀਸ਼ ਕੁਮਾਰ ਸੰਵਿਧਾਨਕ ਪ੍ਰਕਿਰਿਆ ਤਹਿਤ 30 ਮਾਰਚ ਤੱਕ ਬਿਹਾਰ ਵਿਧਾਨ ਪ੍ਰੀਸ਼ਦ ਤੋਂ ਅਸਤੀਫ਼ਾ ਦੇ ਦੇਣਗੇ, ਜਿਸ ਤੋਂ ਬਾਅਦ ਸੂਬੇ ਵਿੱਚ ਨਵੀਂ ਸਰਕਾਰ ਦੇ ਗਠਨ ਦੀਆਂ ਚਰਚਾਵਾਂ ਛਿੜ ਗਈਆਂ ਹਨ।

ਇਸ ਦੌਰਾਨ ਸਿਆਸੀ ਬਿਆਨਬਾਜ਼ੀ ਵੀ ਤਿੱਖੀ ਹੋ ਗਈ ਹੈ। ਸਾਬਕਾ ਸੰਸਦ ਮੈਂਬਰ ਆਨੰਦ ਮੋਹਨ ਨੇ ਨਿਤੀਸ਼ ਕੁਮਾਰ ਦੇ ਰਾਜ ਸਭਾ ਜਾਣ ‘ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਬਿਹਾਰ ਦੇ ਲੋਕ ਅਸਹਿਮਤ ਹਨ ਅਤੇ ਇਸ ਦਾ ਨੁਕਸਾਨ ਜੇਡੀਯੂ ਦੇ ਨਾਲ-ਨਾਲ ਭਾਜਪਾ ਨੂੰ ਵੀ ਹੋਵੇਗਾ। ਦੂਜੇ ਪਾਸੇ, ਦਿਨੇਸ਼ ਲਾਲ ਯਾਦਵ ਨੇ ਖੇਸਾਰੀ ‘ਤੇ ਨਿਸ਼ਾਨਾ ਸਾਧਦਿਆਂ ਰਾਜਨੀਤੀ ਨੂੰ ਇਮਾਨਦਾਰ ਲੋਕਾਂ ਦਾ ਖੇਤਰ ਦੱਸਿਆ ਹੈ।

ਇਨ੍ਹਾਂ ਸਿਆਸੀ ਤਬਦੀਲੀਆਂ ਦੇ ਵਿਚਕਾਰ ਨਿਤੀਸ਼ ਕੁਮਾਰ ਪੂਰੀ ਤਰ੍ਹਾਂ ਸਰਗਰਮ ਨਜ਼ਰ ਆਏ ਅਤੇ ਉਨ੍ਹਾਂ ਨੇ ਗੌਰਵ ਪਾਰਕ ਦੇ ਨਿਰਮਾਣ ਕਾਰਜਾਂ ਦਾ ਨਿਰੀਖਣ ਵੀ ਕੀਤਾ।

Read More : ਅਪ੍ਰੈਲ 2022 ਤੋਂ 2868 ਅਪਰਾਧੀ ਗ੍ਰਿਫ਼ਤਾਰ ਅਤੇ 2273 ਹਥਿਆਰ ਬਰਾਮਦ : ਡੀਆਈਜੀ ਚੌਹਾਨ

Leave a Reply

Your email address will not be published. Required fields are marked *