ਵਰਤਮਾਨ ਵਿਚ ਏਅਰਲਾਈਨ ਦੇ ‘ਮੁੱਖ ਡਿਜੀਟਲ ਅਫ਼ਸਰ’ ਹਨ ਨਿਖਿਲ
ਆਕਲੈਂਡ, 31 ਜੁਲਾਈ : ਨਿਊਜ਼ੀਲੈਂਡ ਵਿਚ ਭਾਰਤੀ ਮੂਲ ਦੇ ਨਿਖਿਲ ਰਵੀਸ਼ੰਕਰ ਨੂੰ ਏਅਰ ਨਿਊਜ਼ੀਲੈਂਡ ਨੇ ਆਪਣਾ ਅਗਲਾ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨਿਯੁਕਤ ਕਰਨ ਦਾ ਐਲਾਨ ਕੀਤਾ ਹੈ, ਉਹ 20 ਅਕਤੂਬਰ 2025 ਨੂੰ ਮੌਜੂਦਾ ਸੀ. ਈ. ਓ. ਸ੍ਰੀ ਗ੍ਰੇਗ ਫੋਰਨ ਦੀ ਥਾਂ ਲੈਣਗੇ, ਜੋ ਹਵਾਬਾਜ਼ੀ ਇਤਿਹਾਸ ਦੇ ਸਭ ਤੋਂ ਚੁਣੌਤੀਪੂਰਨ ਦੌਰ ਵਿਚੋਂ ਏਅਰਲਾਈਨ ਦੀ ਅਗਵਾਈ ਕਰਨ ਤੋਂ ਬਾਅਦ ਲਗਭਗ 6 ਸਾਲਾਂ ਬਾਅਦ ਅਹੁਦਾ ਛੱਡ ਰਹੇ ਹਨ|
ਨਿਖਿਲ ਰਵੀਸ਼ੰਕਰ, ਜੋ ਵਰਤਮਾਨ ਵਿਚ ਏਅਰਲਾਈਨ ਦੇ ‘ਮੁੱਖ ਡਿਜੀਟਲ ਅਫ਼ਸਰ’ ਹਨ, ਨੇ ਏਅਰ ਨਿਊਜ਼ੀਲੈਂਡ ਵਿਚ ਅਪਣੇ ਲਗਭਗ 5 ਸਾਲਾਂ (ਸਤੰਬਰ 2021 ਤੋਂ) ਦੇ ਕਾਰਜਕਾਲ ਦੌਰਾਨ ਹਵਾਬਾਜ਼ੀ ਖੇਤਰ ਅਤੇ ਏਅਰਲਾਈਨ ਦੀ ਡੂੰਘੀ ਸਮਝ ਪ੍ਰਾਪਤ ਕੀਤੀ ਹੈ।
Read More : ਪੰਜਾਬ ਦੇ ਸਕੂਲਾਂ ਲਈ ਮਿਡ-ਡੇਅ ਮੀਲ ਦਾ ਨਵਾਂ ਹਫਤਾਵਾਰੀ ਮੈਨਿਊ ਜਾਰੀ