ਸ੍ਰੀ ਹਰਗੋਬਿੰਦਪੁਰ ਸਾਹਿਬ, 21 ਮਈ – ਜ਼ਿਲਾ ਗੁਰਦਾਸਪੁਰ ਵਿਚ ਦੇਰ ਰਾਤ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਨਜ਼ਦੀਕੀ ਪਿੰਡ ਮਾੜੀ ਟਾਂਡਾ ਦੇ ਐੱਨ. ਆਰ. ਆਈ. ਦੇ ਘਰ ’ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾਈਆਂ।
ਇਸ ਸਬੰਧੀ ਐੱਨ. ਆਰ. ਆਈ. ਰੁਪਿੰਦਰ ਸਿੰਘ ਰੋਮੀ ਨੇ ਦੱਸਿਆ ਕਿ ਮੈਂ ਘਰ ਸੁੱਤਾ ਹੋਇਆ ਸੀ ਕਿ ਰਾਤ 12 : 30 ਵਜੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਾਹਰ ਖੜਾਕਾ ਹੋਇਆ ਹੈ ਅਤੇ ਜਦੋਂ ਮੈਂ ਘਰ ਦੇ ਉਪਰ ਜਾ ਕੇ ਵੇਖਿਆ ਤਾਂ ਕੋਈ ਵੀ ਨਜ਼ਰ ਨਹੀਂ ਆਇਆ। ਸਵੇਰੇ ਕਿਸੇ ਪਿੰਡ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਕਿ ਤੁਹਾਡੇ ਗੇਟ ’ਤੇ ਰਾਤ ਫਾਇਰਿੰਗ ਹੋਈ ਹੈ, ਜਦੋਂ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਅਣਪਛਾਤੇ 2 ਮੋਟਰਸਾਈਕਲ ਸਵਾਰਾਂ ਵੱਲੋਂ ਗੇਟ ਉਪਰ 2 ਫਾਇਰ ਕੀਤੇ ਗਏ ਅਤੇ ਸੋਮਵਾਰ ਸਵੇਰੇ ਅਣਪਛਾਤੇ ਫੋਨ ਨੰਬਰ ਤੋਂ 50 ਲੱਖ ਰੁਪਏ ਫਿਰੌਤੀ ਮੰਗੀ ਗਈ।
ਰੁਪਿੰਦਰ ਸਿੰਘ ਰੋਮੀ ਨੇ ਥਾਣਾ ਘੁਮਾਣ ਫੋਨ ਰਾਹੀਂ ਵਾਰਦਾਤ ਬਾਰੇ ਸ਼ਿਕਾਇਤ ਦਰਜ ਕਰਵਾਈ ਤਰੁੰਤ ਥਾਣਾ ਮੁਖੀ ਗਗਨਦੀਪ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਸਾਰੀ ਘਟਨਾ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਮਾਮਲਾ ਦਰਜ ਕਰ ਦਿੱਤਾ ਹੈ।
Read More : ਚਲਦੀ ਕਾਰ ਨੂੰ ਲੱਗੀ ਅੱਗ
