Niall Dharna

ਨਿਆਲ ਧਰਨਾ ਸਮਾਪਤ

ਪੀੜਤ ਪਰਿਵਾਰ ਦੇ ਨੌਜਵਾਨਾਂ ਨੂੰ ਸੌਂਪੇ ਨੌਕਰੀ ਨਿਯੁਕਤੀ ਪੱਤਰ

ਪਾਤੜਾਂ 2 ਅਗਸਤ : ਜ਼ਿਲਾ ਪਟਿਆਲਾ ਦੇ ਸ਼ਹਿਰ ਪਾਤੜਾਂ ਨੇੜੇ ਨਿਆਲ ਧਰਨੇ ਦੀ ਸਮਾਪਤੀ ਹੋ ਗਈ ਹੈ ਕਿਉਂਕਿ ਏ. ਡੀ. ਸੀ. ਪਟਿਆਲਾ ਨੇ ਸਰਕਾਰ ਦੀ ਤਰਫੋਂ ਪਰਿਵਾਰ ਦੇ ਇਕ-ਇਕ ਮੈਂਬਰ ਨੂੰ ਪੰਜਾਬ ਪੁਲਸ ’ਚ ਨੌਕਰੀ ਦਿੱਤੇ ਜਾਣ ਦਾ ਪ੍ਰਗਟਾਵਾ ਕੀਤਾ, ਜਿਸਦੇ ਨਿਯੁਕਤੀ ਪੱਤਰ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਪੀੜਤ ਪਰਿਵਾਰ ਦੇ ਨੌਜਵਾਨਾਂ ਨੂੰ ਲੋਕਾਂ ਦੀ ਹਾਜ਼ਰੀ ’ਚ ਸੌਂਪੇ ਗਏ।

ਇਸ ਤੋਂ ਇਲਾਵਾ ਦੋਵਾਂ ਪਰਿਵਾਰਾਂ ਨੂੰ 4-4 ਲੱਖ ਫੌਰੀ ਵਿਤੀ ਸਹਾਇਤਾ ਵੀ ਦਿੱਤੀ ਗਈ ਅਤੇ ਮੁੱਖ ਮੰਤਰੀ ਦਫ਼ਤਰ ਵੱਲੋਂ 50-50 ਲੱਖ ਦੇ ਮੁਆਵਜ਼ੇ ਦੇਣ ਦਾ ਵਾਅਦਾ ਕੀਤਾ ਗਿਆ, ਜਿਸਨੂੰ ਜਲਦ ਪੂਰਾ ਕਰਨ ਬਾਰੇ ਦੱਸਿਆ ਗਿਆ।

ਪੁਲਿਸ ਦੇ ਉੱਚ ਅਧਿਕਾਰੀ ਨੇ ਕਥਿਤ ਮੁੱਖ ਦੋਸ਼ੀ ਲਖਵਿੰਦਰ ਸਿੰਘ ਲੱਖੇ ਨੂੰ ਕੁਝ ਘੰਟਿਆਂ ਵਿਚ ਗ੍ਰਿਫਤਾਰ ਕਰਨ ਦਾ ਭਰੋਸਾ ਦਿੰਦੇ ਹੋਏ 2 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਬਾਰੇ ਦੱਸਿਆ। ਪ੍ਰਸ਼ਾਸਨ ਨਾਲ ਇਨ੍ਹਾਂ ਗੱਲਾਂ ’ਤੇ ਪਰਿਵਾਰ ਅਤੇ ਐਕਸ਼ਨ ਕਮੇਟੀ ਵੱਲੋਂ ਪ੍ਰਗਟਾਈ ਸਹਿਮਤੀ ਉਪਰੰਤ ਧਰਨੇ ਨੂੰ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।

Read More : ਕੰਮ ਨਾ ਮਿਲਣ ਕਰ ਕੇ ਪੰਜਾਬੀ ਨੌਜਵਾਨ ਨੇ ਕੀਤੀ ਖੁਦਕੁਸ਼ੀ

Leave a Reply

Your email address will not be published. Required fields are marked *