ਸ਼੍ਰੀਨਗਰ, 1 ਦਸੰਬਰ : –ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਕਸ਼ਮੀਰ ਵਾਦੀ ਦੇ ਪੁਲਵਾਮਾ, ਸੋਪੀਆਂ ਅਤੇ ਕੁਲਗਾਮ ਜ਼ਿਲਿਆਂ ਵਿਚ 10 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਹੋਏ ਕਾਰ ਧਮਾਕੇ ਦੇ ਪਿੱਛੇ ਦੇ ‘ਵ੍ਹਾਈਟ ਕਾਲਰ ਟੈਰਰ ਮਾਡਿਊਲ’ ਦੇ ਸਿਲਸਿਲੇ ਵਿਚ ਕੀਤੀ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਐੱਨ. ਆਈ. ਏ. ਨੇ ਸ਼ੋਪੀਆਂ ਵਿਚ ਮੌਲਵੀ ਇਰਫਾਨ ਅਹਿਮਦ ਵਾਗੇ ਦੇ ਘਰ ਦੀ ਤਲਾਸ਼ੀ ਲਈ, ਜੋ ਪਿਛਲੇ ਮਹੀਨੇ ਦੇ ਸ਼ੁਰੂ ਵਿਚ ਗ੍ਰਿਫ਼ਤਾਰ ਕੀਤੇ ਗਏ ਵ੍ਹਾਈਟ-ਕਾਲਰ ਅੱਤਵਾਦੀ ਮਾਡਿਊਲ ਦੇ ਕੱਟੜਪੰਥੀ ਅਤੇ ਭਰਤੀ ਮਾਸਟਰਮਾਈਂਡ ਦੇ ਤੌਰ ’ਤੇ ਸਾਹਮਣੇ ਆਇਆ ਹੈ।
ਉਸਨੂੰ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿਚ ਐੱਨ. ਆਈ. ਏ. ਵੱਲੋਂ ਕਾਰ ਧਮਾਕੇ ਦੀ ਜਾਂਚ ਨੂੰ ਆਪਣੇ ਹੱਥ ਵਿਚ ਲੈਣ ਤੋਂ ਬਾਅਦ ਉਸਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਗਿਆ ਸੀ। ਅਧਿਕਾਰੀਆਂ ਨੇ ਦੱਿਸਆ ਕਿ ਪੁਲਵਾਮਾ ਜ਼ਿਲੇ ਦੇ ਕੋਇਲ, ਚੰਦਗਾਮ, ਮਲੰਗਪੋਰਾ ਅਤੇ ਸੰਬੂਰਾ ਇਲਾਕਿਆਂ ਵਿਚ ਵੀ ਛਾਪੇ ਮਾਰੇ ਗਏ ਹਨ।
ਇਸ ਤੋਂ ਇਲਾਵਾ ਏਜੰਸੀ ਨੇ ਡਾ. ਅਦੀਲ ਅਹਿਮਦ ਰਾਥਰ ਦੇ ਘਰ ਦੀ ਵੀ ਤਲਾਸ਼ੀ ਲਈ ਜਿਸਨੂੰ ਨਵੰਬਰ ਦੇ ਪਹਿਲੇ ਹਫਤੇ ਦੌਰਾਨ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
Read More : ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸਮੇਤ ਤਿੰਨ ਲੋਕਾਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ
