New Zealand

ਨਿਊਜ਼ੀਲੈਂਡ ਨੇ ਪਹਿਲੀ ਵਾਰ ਭਾਰਤ ’ਚ ਜਿੱਤੀ ਇਕਰੋਜ਼ਾ ਮੈਚਾਂ ਦੀ ਲੜੀ

ਇੰਦੌਰ, 18 ਜਨਵਰੀ :  ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਖੇਡੇ ਗਏ ਤੀਜੇ ਵਨਡੇ ਵਿਚ ਨਿਊਜ਼ੀਲੈਂਡ ਨੇ ਭਾਰਤ ਨੂੰ 41 ਦੌੜਾਂ ਨਾਲ ਹਰਾ ਦਿੱਤਾ ਅਤੇ ਵਨਡੇ ਸੀਰੀਜ਼ 2-1 ਨਾਲ ਆਪਣੇ ਨਾਮ ਕੀਤੀ। ਇਸ ਦੌਰਾਨ ਨਿਊਜ਼ੀਲੈਂਡ ਨੇ ਪਹਿਲੀ ਵਾਰ ਭਾਰਤ ’ਚ ਇਕਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਜਿੱਤੀ਼ ਹੈ।

ਐਤਵਾਰ ਨੂੰ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਨੇ 8 ਵਿਕਟਾਂ ‘ਤੇ 337 ਦੌੜਾਂ ਬਣਾਈਆਂ। ਡੈਰਿਲ ਮਿਸ਼ੇਲ ਅਤੇ ਗਲੇਨ ਫਿਲਿਪਸ ਨੇ ਸੈਂਕੜੇ ਲਗਾਏ। ਇਸ ਦੌਰਾਨ ਭਾਰਤੀ ਗੇਦਬਾਜ ਹਰਸ਼ਿਤ ਰਾਣਾ ਅਤੇ ਅਰਸ਼ਦੀਪ ਸਿੰਘ ਨੇ ਭਾਰਤ ਲਈ 3-3 ਵਿਕਟਾਂ ਲਈਆਂ।

ਇਸ ਤੋਂ ਪਹਿਲਾਂ ਡੈਰਿਲ ਮਿਸ਼ੇਲ ਦੇ ਲਗਾਤਾਰ ਦੂਜੇ ਸੈਂਕੜੇ ਅਤੇ ਗਲੇਨ ਫਿਲਿਪਸ ਦੇ ਸ਼ਾਨਦਾਰ ਸੈਂਕੜੇ ਨੇ ਨਿਊਜ਼ੀਲੈਂਡ ਨੂੰ ਭਾਰਤ ਵਲੋਂ ਦਿਤੇ ਸ਼ੁਰੂਆਤੀ ਝਟਕਿਆਂ ਦੇ ਬਾਵਜੂਦ ਅੱਠ ਵਿਕਟਾਂ ਉਤੇ 337 ਦੌੜਾਂ ਤਕ ਪਹੁੰਚਾਇਆ। ਮਿਸ਼ੇਲ (137) ਅਤੇ ਫਿਲਿਪਸ (106) ਨੇ ਚੌਥੀ ਵਿਕਟ ਲਈ 219 ਦੌੜਾਂ ਦੀ ਸਾਂਝੇਦਾਰੀ ਕੀਤੀ

ਟੀਚੇ ਦਾ ਪਿੱਛਾ ਕਰਦਿਆਂ ਵਿਰਾਟ ਕੋਹਲੀ ਨੇ 108 ਗੇਂਦਾਂ ਵਿਚ 124 ਦੌੜਾਂ ਬਣਾਈਆਂ ਪਰ ਸ਼ੁਰੂਆਤੀ ਬੱਲੇਬਾਜ਼ਾਂ ਦੇ ਨਿਰਾਸ਼ਾਨਜਨਕ ਪ੍ਰਦਰਸ਼ਨ ਕਾਰਨ ਭਾਰਤ ਜਿੱਤ ਤਕ ਨਹੀਂ ਪਹੁੰਚ ਸਕਿਆ। ਵਿਰਾਟ ਕੋਹਲੀ ਨੇ ਆਪਣਾ 54ਵਾਂ ਵਨਡੇ ਸੈਂਕੜਾ ਲਗਾਇਆ ਅਤੇ 24 ਦੌੜਾਂ ਬਣਾ ਕੇ ਆਊਟ ਹੋਏ, ਜਿਨ੍ਹਾਂ ਨੂੰ ਕਲਾਰਕ ਨੇ ਆਊਟ ਕੀਤਾ। 44ਵੇਂ ਓਵਰ ‘ਚ ਜੈਕ ਫਾਕਸ ਨੇ ਮੁਹੰਮਦ ਸਿਰਾਜ ਅਤੇ ਹਰਸ਼ਿਤ ਰਾਣਾ ਨੂੰ ਆਊਟ ਕੀਤਾ।

ਇਸ ਤੋਂ ਪਹਿਲਾਂ ਰਵਿੰਦਰ ਜਡੇਜਾ 12 ਦੌੜਾਂ, ਨਿਤੀਸ਼ ਰੈੱਡੀ 53 ਦੌੜਾਂ, ਕੇਐਲ ਰਾਹੁਲ 1 ਦੌੜਾਂ, ਸ਼੍ਰੇਅਸ ਅਈਅਰ 3 ਦੌੜਾਂ, ਕਪਤਾਨ ਸ਼ੁਭਮਨ ਗਿੱਲ 23 ਦੌੜਾਂ ਅਤੇ ਰੋਹਿਤ ਸ਼ਰਮਾ 11 ਦੌੜਾਂ ਬਣਾ ਕੇ ਆਊਟ ਹੋਏ। ਇਸ ਮੌਕੇ ਮਿਸ਼ੇਲ ‘ਪਲੇਅਰ ਆਫ਼ ਦ ਮੈਚ’ ਅਤੇ ‘ਪਲੇਅਰ ਆਫ਼ ਦ ਸੀਰੀਜ਼’ ਵੀ ਰਹੇ।

Read More : ਪ੍ਰੋਜੈਕਟ ਜੀਵਨਜਯੋਤ 2.0 ਤਹਿਤ 1,023 ਬੱਚਿਆਂ ਨੂੰ ਬਾਲ ਭੀਖ ਮੰਗਣ ਤੋਂ ਬਚਾਇਆ : ਡਾ. ਬਲਜੀਤ ਕੌਰ

Leave a Reply

Your email address will not be published. Required fields are marked *