ਸਪਿਨ ਆਲਰਾਉਂਡਰ ਮਿਸ਼ੇਲ ਸੈਂਟਨਰ ਬਣੇ ਕਪਤਾਨ
ਸਪੋਰਟਸ, 7 ਜਨਵਰੀ : ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਆਉਣ ਵਾਲੇ ਟੀ-20 ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਤਜਰਬੇਕਾਰ ਸਪਿਨ ਆਲਰਾਉਂਡਰ ਮਿਸ਼ੇਲ ਸੈਂਟਨਰ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ ਇਹ ਉਸਦਾ ਨੌਵਾਂ ਸੀਨੀਅਰ ਆਈਸੀਸੀ ਵਿਸ਼ਵ ਕੱਪ ਹੋਵੇਗਾ। ਤੇਜ਼ ਗੇਂਦਬਾਜ਼ ਲੌਕੀ ਫਰਗੂਸਨ ਅਤੇ ਮੈਟ ਹੈਨਰੀ ਟੂਰਨਾਮੈਂਟ ਦੌਰਾਨ ਕੁਝ ਮੈਚਾਂ ਤੋਂ ਖੁੰਝ ਸਕਦੇ ਹਨ। ਉਹ ਟੂਰਨਾਮੈਂਟ ਦੌਰਾਨ ਪੈਟਰਨਿਟੀ ਲੀਵ ‘ਤੇ ਜਾ ਸਕਦੇ ਹਨ।
ਜੈਕਬ ਡਫੀ ਟੀਮ ‘ਚ ਇਕਲੌਤਾ ਨਵਾਂ ਖਿਡਾਰੀ ਹੈ। 31 ਸਾਲਾ ਤੇਜ਼ ਗੇਂਦਬਾਜ਼ ਡਫੀ ਨੇ ਹਾਲ ਹੀ ਦੇ ਅੰਤਰਰਾਸ਼ਟਰੀ ਸੀਜ਼ਨ ‘ਚ ਪ੍ਰਭਾਵਸ਼ਾਲੀ ਢੰਗ ਨਾਲ 81 ਵਿਕਟਾਂ ਲਈਆਂ ਹਨ, ਜਿਸ ਨਾਲ ਰਿਚਰਡ ਹੈਡਲੀ ਦਾ ਇੱਕ ਕੈਲੰਡਰ ਸਾਲ ‘ਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਤੋੜਿਆ ਹੈ। ਡਫੀ ਇਸ ਸਮੇਂ ਆਈਸੀਸੀ ਟੀ-20 ਗੇਂਦਬਾਜ਼ੀ ਰੈਂਕਿੰਗ ‘ਚ ਦੂਜੇ ਸਭ ਤੋਂ ਉੱਚੇ ਸਥਾਨ ‘ਤੇ ਹੈ।
ਫਿਨ ਐਲਨ ਅਤੇ ਮਾਰਕ ਚੈਪਮੈਨ ਦੀ ਟੀਮ ‘ਚ ਵਾਪਸੀ ਹੋਈ ਹੈ। ਦੋਵੇਂ ਖਿਡਾਰੀ ਸੱਟ ਕਾਰਨ ਬਾਹਰ ਸਨ ਪਰ ਹੁਣ ਪੂਰੀ ਤਰ੍ਹਾਂ ਫਿੱਟ ਹਨ ਅਤੇ ਚੋਣ ਲਈ ਉਪਲਬੱਧ ਹਨ।
ਇਸ ਤਰ੍ਹਾਂ ਟੀਮ ਮਿਸ਼ੇਲ ਸੈਂਟਨਰ (ਕਪਤਾਨ), ਫਿਨ ਐਲਨ, ਮਾਈਕਲ ਬ੍ਰੇਸਵੈੱਲ, ਮਾਰਕ ਚੈਪਮੈਨ, ਡੇਵੋਨ ਕੌਨਵੇ, ਜੈਕਬ ਡਫੀ, ਲੋਕੀ ਫਰਗੂਸਨ, ਮੈਟ ਹੈਨਰੀ, ਡੈਰਿਲ ਮਿਸ਼ੇਲ, ਐਡਮ ਮਿਲਨੇ, ਜਿੰਮੀ ਨੀਸ਼ਮ, ਗਲੇਨ ਫਿਲਿਪਸ, ਰਚਿਨ ਰਵਿੰਦਰ, ਟਿਮ ਸੀਫਰਟ, ਈਸ਼ ਸੋਢੀ।
Read More : ਕੁਝ ਮਹੀਨਿਆਂ ਦੌਰਾਨ 1000 ਤੋਂ ਵੱਧ ਕਾਮਿਆਂ ਨੂੰ ਕੀਤਾ ਰੈਗੂਲਰ : ਕਟਾਰੂਚੱਕ
