Mid-day meal

ਪੰਜਾਬ ਦੇ ਸਕੂਲਾਂ ਲਈ ਮਿਡ-ਡੇਅ ਮੀਲ ਦਾ ਨਵਾਂ ਹਫਤਾਵਾਰੀ ਮੈਨਿਊ ਜਾਰੀ

ਚੰਡੀਗੜ੍ਹ, 30 ਜੁਲਾਈ : ਪੰਜਾਬ ਸਟੇਟ ਮਿਡ-ਡੇਅ ਮੀਲ ਸੋਸਾਇਟੀ ਨੇ ‘ਪ੍ਰਧਾਨ ਮੰਤਰੀ ਪੋਸ਼ਣ’ ਯੋਜਨਾ ਤਹਿਤ ਸਰਕਾਰੀ ਸਕੂਲਾਂ ’ਚ ਪਰੋਸੇ ਜਾਣ ਵਾਲੇ ਮਿਡ-ਡੇਅ ਮੀਲ ਲਈ ਅਗਸਤ 2025 ਲਈ ਇਕ ਨਵਾਂ ਹਫਤਾਵਾਰੀ ਮੈਨਿਊ ਜਾਰੀ ਕੀਤਾ ਹੈ। ਇਹ ਮੈਨਿਊ 1 ਅਗਸਤ ਤੋਂ 31 ਅਗਸਤ ਤੱਕ ਲਾਗੂ ਰਹੇਗਾ।

ਨਵੀਆਂ ਹਦਾਇਤਾਂ ਅਨੁਸਾਰ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਅਤੇ ਐਲੀਮੈਂਟਰੀ) ਨੂੰ ਭੇਜੇ ਗਏ ਪੱਤਰ ’ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਮਿਡ-ਡੇਅ ਮੀਲ ਇੰਚਾਰਜ ਦੀ ਨਿਗਰਾਨੀ ਹੇਠ ਕਤਾਰ ’ਚ ਬੈਠਾ ਕੇ ਹੀ ਭੋਜਨ ਪਰੋਸਿਆ ਜਾਵੇ ਅਤੇ ਇਸ ਮੈਨਿਊ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜੇਕਰ ਕਿਸੇ ਵੀ ਸਕੂਲ ’ਚ ਨਿਰਧਾਰਿਤ ਮੈਨਿਊ ਦੀ ਪਾਲਣਾ ਨਹੀਂ ਕੀਤੀ ਜਾਂਦੀ ਹੈ ਤਾਂ ਸਾਰੀ ਜ਼ਿੰਮੇਵਾਰੀ ਸਬੰਧਤ ਸਕੂਲ ਮੁਖੀ ਦੀ ਹੋਵੇਗੀ।

ਸੋਮਵਾਰ : ਦਾਲ ਅਤੇ ਰੋਟੀ

ਮੰਗਲਵਾਰ : ਰਾਜਮਾਂਹ, ਚੌਲ ਅਤੇ ਖੀਰ

ਬੁੱਧਵਾਰ : ਕਾਲੇ/ਚਿੱਟੇ ਛੋਲੇ (ਆਲੂ ਦੇ ਨਾਲ) ਅਤੇ ਪੁੂੜੀ/ਰੋਟੀ,

ਵੀਰਵਾਰ : ਕੜ੍ਹੀ (ਆਲੂ ਅਤੇ ਪਿਆਜ਼ ਦੇ ਪਕੌੜਿਅਾਂ ਵਾਲੀ) ਅਤੇ ਚੌਲ

ਸ਼ੁੱਕਰਵਾਰ : ਮੌਸਮੀ ਸਬਜ਼ੀਆਂ ਅਤੇ ਰੋਟੀ

ਸ਼ਨੀਵਾਰ : ਪੂਰੇ ਮਹੀਨੇ ਦਾਲ, ਚੌਲ ਅਤੇ ਮੌਸਮੀ ਫਲ।

ਮਹਿਮਾਨਾਂ ਦੇ ਭੋਜਨ ਲਈ ਕੀਤਾ ਉਤਸ਼ਾਹਿਤ

ਜਾਰੀ ਸਰਕੂਲਰ ’ਚ ‘ਅਤਿਥੀ ਭੋਜਨ’ ਦੀ ਪਹਿਲਕਦਮੀ ਨੂੰ ਉਤਸ਼ਾਹਿਤ ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ ਹਨ। ਇਸ ਤਹਿਤ ਪਿੰਡ ਦੇ ਸਰਪੰਚ, ਸਮਾਜ ਸੇਵੀ ਸੱਜਣਾਂ ਅਤੇ ਹੋਰ ਪਤਵੰਤਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮਿਡ-ਡੇਅ ਮੀਲ ’ਚ ਯੋਗਦਾਨ ਵਜੋਂ ਵਿਸ਼ੇਸ਼ ਮੌਕਿਆਂ, ਤਿਉਹਾਰਾਂ ’ਤੇ ਵਿਦਿਆਰਥੀਆਂ ਲਈ ਵਿਸ਼ੇਸ਼ ਪਕਵਾਨ, ਫਲ ਜਾਂ ਮਿਠਾਈਆਂ ਪ੍ਰਦਾਨ ਕਰਨ।

Read More : ਕਰੰਟ ਲੱਗਣ ਕਾਰਨ 2 ਨੌਜਵਾਨਾਂ ਦੀ ਮੌਤ, ਇਕ ਜ਼ਖਮੀ

Leave a Reply

Your email address will not be published. Required fields are marked *