ਚੰਡੀਗੜ੍ਹ, 30 ਦਸੰਬਰ : ਪੰਜਾਬ ਸਟੇਟ ਮਿਡ-ਡੇਅ ਮੀਲ ਸੋਸਾਇਟੀ ਨੇ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਪਰੋਸੇ ਜਾਣ ਵਾਲੇ ਮਿਡ-ਡੇਅ ਮੀਲ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ।ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਹੁਣ 1 ਜਨਵਰੀ ਤੋਂ 31 ਜਨਵਰੀ ਤੱਕ ਸਕੂਲਾਂ ਵਿਚ ਨਿਰਧਾਰਿਤ ਹਫਤਾਵਾਰੀ ਮੈਨਿਊ ਅਨੁਸਾਰ ਦੁਪਹਿਰ ਦਾ ਖਾਣਾ ਤਿਆਰ ਕਰਨਾ ਲਾਜ਼ਮੀ ਹੋਵੇਗਾ।
ਨਿਰਦੇਸ਼ਾਂ ’ਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਕਿ ਸਾਰੇ ਸਕੂਲ ਮੁਖੀਆਂ ਨੂੰ ਲਾਈਨ ਵਿਚ ਖੜ੍ਹੇ ਹੋ ਕੇ ਮਿਡ-ਡੇਅ ਮੀਲ ਵੰਡ ਦੀ ਨਿਗਰਾਨੀ ਕਰਨੀ ਪਵੇਗੀ ਅਤੇ ਇਹ ਯਕੀਨੀ ਬਣਾਉਣਾ ਪਵੇਗਾ ਕਿ ਭੋਜਨ ਮੈਨਿਊ ਅਨੁਸਾਰ ਤਿਆਰ ਕੀਤਾ ਗਿਆ ਹੈ। ਜੇਕਰ ਕੋਈ ਸਕੂਲ ਨਿਰਧਾਰਿਤ ਮੈਨਿਊ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਸਕੂਲ ਮੁਖੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗਾ।
ਇਹ ਹੁਕਮ ਸੂਬੇ ਭਰ ਦੇ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਅਤੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਪਾਲਣਾ ਯਕੀਨੀ ਬਣਾਉਣ ਲਈ ਭੇਜੇ ਗਏ ਹਨ।
ਹਫਤਾਵਾਰੀ ਮੈਨਿਊ
ਸੋਮਵਾਰ : ਦਾਲ, ਰੋਟੀ, ਅਤੇ ਮੌਸਮੀ ਫਲ (ਸਿਰਫ਼ ਕਿੰਨੂ)
ਮੰਗਲਵਾਰ : ਰਾਜ ਮਾਂਹ, ਚੌਲ ਅਤੇ ਖੀਰ।
ਬੁੱਧਵਾਰ : ਕਾਲੇ ਛੋਲੇ/ਚਿੱਟੇ ਛੋਲੇ (ਆਲੂਆਂ ਨਾਲ) ਅਤੇ ਪੂੜੀ/ਰੋਟੀ।
ਵੀਰਵਾਰ : ਕੜ੍ਹੀ (ਆਲੂ ਅਤੇ ਪਿਆਜ਼ ਪਕੌੜਿਆਂ ਵਾਲੀ) ਅਤੇ ਚੌਲ।
ਸ਼ੁੱਕਰਵਾਰ : ਮੌਸਮੀ ਸਬਜ਼ੀਆਂ ਅਤੇ ਰੋਟੀ।
ਸ਼ਨੀਵਾਰ : ਸਾਬਤ ਮੂੰਗੀ ਦਾਲ ਅਤੇ ਚੌਲ।
Read More : ਪੰਜਾਬ ਵਿਧਾਨ ਸਭਾ ‘ਚ ਮਨਰੇਗਾ ਦੇ ਬਦਲੇ ਨਾਂ ਵੀ.ਬੀ.-ਜੀ ਰਾਮ ਜੀ ਖਿਲਾਫ਼ ਪ੍ਰਸਤਾਵ ਪੇਸ਼
