ਪੁਡੂਕੋਟਈ, 4 ਜਨਵਰੀ :-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਭਰੋਸਾ ਪ੍ਰਗਟਾਇਅਾ ਕਿ ਇਸ ਸਾਲ ਤਾਮਿਲਨਾਡੂ ਅਤੇ ਪੱਛਮੀ ਬੰਗਾਲ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਰਾਸ਼ਟਰੀ ਜਮਹੂਰੀ ਗੱਠਜੋੜ (ਰਾਜਗ) ਜੇਤੂ ਰਹੇਗਾ। ਭਾਜਪਾ ਦੀ ਇਕ ਵਿਸ਼ਾਲ ਰੈਲੀ ਨੂੰ ਇੱਥੇ ਸੰਬੋਧਨ ਕਰਦਿਆਂ ਸ਼ਾਹ ਨੇ 2024 ਤੋਂ ਭਾਜਪਾ-ਰਾਜਗ ਦੀਆਂ ਜਿੱਤਾਂ ਦਾ ਵੇਰਵਾ ਦਿੱਤਾ, ਜਿਸ ਵਿਚ ਹਰਿਆਣਾ ਵਿਚ ਲਗਾਤਾਰ ਤੀਜੀ ਜਿੱਤ ਵੀ ਸ਼ਾਮਲ ਹੈ।
ਅਮਿਤ ਸ਼ਾਹ ਨੇ ਕਿਹਾ ਕਿ ਹੁਣ ਤਾਮਿਲਨਾਡੂ ਅਤੇ ਪੱਛਮੀ ਬੰਗਾਲ ਦੀ ਵਾਰੀ ਹੈ। ਸੱਤਾਧਾਰੀ ਪਾਰਟੀ ਦ੍ਰਵਿੜ ਮੁਨੇਤਰ ਕੜਗਮ (ਡੀ. ਐੱਮ. ਕੇ.) ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਉਨ੍ਹਾਂ ਪੁੱਛਿਅਾ ਕਿ ਕੀ ਸੂਬਾ ‘ਭ੍ਰਿਸ਼ਟ ਮੰਤਰੀਆਂ ਦੀ ਫੌਜ’ ਨਾਲ ਤਰੱਕੀ ਕਰ ਸਕਦਾ ਹੈ?
ਉਨ੍ਹਾਂ ਨੇ ਡੀ. ਐੱਮ. ਕੇ. ’ਤੇ ਪਰਿਵਾਰਵਾਦ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਸ ਨੂੰ ਕਾਇਮ ਰੱਖਣ ਦਾ ਸੁਪਨਾ ਪੂਰਾ ਨਹੀਂ ਹੋਵੇਗਾ ਅਤੇ ਤਾਮਿਲਨਾਡੂ ਵਿਚ ਪਰਿਵਾਰਵਾਦ ਦੀ ਸਿਆਸਤ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ।
ਭਾਜਪਾ ਦੇ ਮੁੱਖ ਸਹਿਯੋਗੀ ਅੰਨਾ ਡੀ. ਐੱਮ. ਕੇ. ਦੇ ਮੁਖੀ ਈ. ਕੇ. ਪਲਾਨੀਸਵਾਮੀ ਨੇ ਲਗਭਗ ਉਸੇ ਸਮੇਂ ਸਲੇਮ ਜ਼ਿਲੇ ਵਿਚ ਇਕ ਰੈਲੀ ਨੂੰ ਸੰਬੋਧਨ ਕੀਤਾ, ਜਦੋਂ ਸ਼ਾਹ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
Read More : 328 ਪਾਵਨ ਸਰੂਪਾਂ ਦੇ ਗੁੰਮ ਹੋਣ ਦੇ ਮਾਮਲੇ ਵਿਚ 2 ਵਿਅਕਤੀ ਗ੍ਰਿਫ਼ਤਾਰ
