ਅੰਮ੍ਰਿਤਸਰ, 30 ਅਪ੍ਰੈਲ-(2025) : ਸਾਬਕਾ ਕ੍ਰਿਕਟਰ ਤੇ ਰਾਜਨੀਤੀਵਾਨ ਨਵਜੋਤ ਸਿੱਧੂ ਨੇ ਆਪਣਾ ਅਧਿਕਾਰਤ YouTube ਚੈਨਲ ਲਾਂਚ ਕੀਤਾ ਹੈ। ਬੁੱਧਵਾਰ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਯੂ-ਟਿਊਬ ਚੈਨਲ ਲਾਂਚ ਕਰਨ ਸਮੇਂ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਇਸਦੀ ਜਾਣਕਾਰੀ ਸਾਂਝੀ ਕੀਤੀ । ਉਨ੍ਹਾਂ ਆਪਣੇ ਚੈਨਲ ਦਾ ਨਾਮ ਨਵਜੋਤ ਸਿੱਧੂ ਆਫੀਸ਼ੀਅਲ (official) ਰੱਖਿਆ ਹੈ । ਨਵਜੋਤ ਸਿੱਧੂ ਆਖਿਆ ਮੇਰੇ ਬਾਰੇ ਇਸ ਚੈਨਲ ’ਤੇ ਸਾਰੀ ਜਾਣਕਾਰੀ ਉਪਲਬਧ ਹੋਵੇਗੀ, ਜਿਵੇਂ ਕਿ ਮੇਰੀ ਜ਼ਿੰਦਗੀ, ਮੇਰੀ ਰੂਹਾਨੀਅਤ, ਮੇਰੀ ਕ੍ਰਿਕਟ ਲਾਈਫ਼ ਬਾਰੇ ਸਭ ਕੁਝ ਹੋਵੇਗਾ ਪਰ ਰਾਜਨੀਤੀ ਬਾਰੇ ਕੋਈ ਗੱਲ ਨਹੀਂ ਅਪਲੋਡ ਕੀਤੀ ਜਾਵੇਗੀ।
ਰਾਜਨੀਤੀ ਬਾਰੇ ਸਮਾਂ ਦੱਸੇਗਾ
ਪ੍ਰੈਸ ਕਾਨਫਰੰਸ ਦੌਰਨ ਰਾਜਨੀਤੀ ਛੱਡਣ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ’ਤੇ ਸਿੱਧੂ ਨੇ ਕਿਹਾ ਸਮਾਂ ਦੱਸੇਗਾ ਕਿ ਮੈਂ ਰਾਜਨੀਤੀ ਵਿੱਚ ਵਾਪਸ ਆਵਾਂਗਾ ਜਾਂ ਨਹੀਂ । ਉਨ੍ਹਾਂ ਕਿਹਾ ਕਿਪੰਜਾਬ ਦੀ ਰਾਜਨੀਤੀ ਦਾ ਫੈਸਲਾ ਲੋਕ ਕਰਨਗੇ। ਸਿੱਧੂ ਨੇ ਕਿਹਾ ਕਿ YouTube ਚੈਨਲ’ ਤੇ ਰਾਜਨੀਤੀ ਬਾਰੇ ਕੁਝ ਨਹੀਂ ਹੋਵੇਗਾ। ਇਹ ਸਭ ਮੈਂ ਇਹ ਆਪਣੀ ਧੀ ਲਈ ਕਰ ਰਿਹਾ ਹਾਂ। ਆਈਪੀਐਲ ਕੁਮੈਂਟਰੀ ਮੇਰੀ ਜ਼ਿੰਦਗੀ ਹੈ। ਰਾਜਨੀਤੀ ਵਿੱਚ ਸੰਤੁਸ਼ਟੀ ਮਿਲੀ, ਕੁਮੈਂਟਰੀ ਵਿੱਚ ਖੁਸ਼ੀ।
ਕੇਂਦਰ ਸਰਕਾਰ ’ਚ ਵਿਸਵਾਸ-
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੇਂਦਰ ਸਰਕਾਰ ਵਿੱਚ ਵਿਸ਼ਵਾਸ ਹੈ, ਮੈਨੂੰ ਵੀ ਇਸ ਵਿੱਚ ਵਿਸ਼ਵਾਸ ਹੈ। ਸਿੱਧੂ ਨੇ ਆਖਿਆ ਕਿ ਭਾਰਤ-ਪਾਕਿ ਅਫਗਾਨ ਵਪਾਰ ‘ਤੇ ਜਵਾਬ ਸਰਕਾਰ ਦੇਵੇਗੀ। ਚੈਨਲ ‘ਤੇ ਸਮੱਗਰੀ ਮੇਰੀ ਜ਼ਿੰਦਗੀ ਬਾਰੇ ਹੋਵੇਗੀ ।
