Hoshiarpur

ਕੁਦਰਤ ਦਾ ਕਹਿਰ: ਕ੍ਰਿਕਟ ਖੇਡਦੇ ਨੌਜਵਾਨਾਂ ‘ਤੇ ਡਿੱਗੀ ਅਸਮਾਨੀ ਬਿਜਲੀ, ਇਕ ਦੀ ਮੌਤ

ਖੇਡ ਦੇ ਮੈਦਾਨ ‘ਚ ਮਾਤਮ ਪਸਰਿਆ, ਦੋ ਨੌਜਵਾਨ ਗੰਭੀਰ ਜ਼ਖ਼ਮੀ।

ਗੜ੍ਹਸ਼ੰਕਰ, 3 ਮਾਰਚ : ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਸ਼ੰਕਰ ਇਲਾਕੇ ਤੋਂ ਇਕ ਬਹੁਤ ਹੀ ਮੰਦਭਾਗੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸ਼ੁੱਕਰਵਾਰ ਦੁਪਹਿਰ ਨੂੰ ਪਿੰਡ ਬੱਕਾਪੁਰ ਦੇ ਖੇਡ ਮੈਦਾਨ ਵਿਚ ਕ੍ਰਿਕਟ ਖੇਡ ਰਹੇ ਨੌਜਵਾਨਾਂ ‘ਤੇ ਅਚਾਨਕ ਅਸਮਾਨੀ ਬਿਜਲੀ ਡਿੱਗ ਗਈ, ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਰਸੂਲਪੁਰ ਪਿੰਡ ਦੇ ਕਰੀਬ ਇਕ ਦਰਜਨ ਨੌਜਵਾਨ ਰੋਜ਼ਾਨਾ ਦੀ ਤਰ੍ਹਾਂ ਨੇੜਲੇ ਪਿੰਡ ਬੱਕਾਪੁਰ ਦੇ ਮੈਦਾਨ ਵਿਚ ਕ੍ਰਿਕਟ ਖੇਡ ਰਹੇ ਸਨ। ਸਵੇਰੇ ਲਗਭਗ 11:30 ਵਜੇ ਅਚਾਨਕ ਮੌਸਮ ਖ਼ਰਾਬ ਹੋਇਆ ਅਤੇ ਗਰਜ ਦੇ ਨਾਲ ਬਿਜਲੀ ਸਿੱਧੀ ਮੈਦਾਨ ਵਿਚ ਡਿੱਗ ਗਈ। ਇਸ ਦੀ ਲਪੇਟ ਵਿੱਚ ਆਉਣ ਨਾਲ ਕਈ ਖਿਡਾਰੀ ਜ਼ਮੀਨ ‘ਤੇ ਡਿੱਗ ਗਏ।

ਇਸ ਖ਼ੌਫ਼ਨਾਕ ਘਟਨਾ ਵਿੱਚ ਤਰਨਦੀਪ ਨਾਮਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਦੇਹ ਨੂੰ ਗੜ੍ਹਸ਼ੰਕਰ ਦੇ ਸਰਕਾਰੀ ਹਸਪਤਾਲ ਵਿੱਚ ਰਖਵਾਇਆ ਗਿਆ ਹੈ। ਘਟਨਾ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਦੂਜੇ ਪਾਸੇ ਦੋ ਜ਼ਖ਼ਮੀ ਨੌਜਵਾਨਾਂ ਨੂੰ ਤੁਰੰਤ ਨਵਾਂਸ਼ਹਿਰ ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਗੰਭੀਰ ਹਾਲਤ ਦੇ ਮੱਦੇਨਜ਼ਰ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਅਨੁਸਾਰ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ, ਪਰ ਅਜੇ ਤੱਕ ਉਹ ਪੂਰੀ ਤਰ੍ਹਾਂ ਹੋਸ਼ ਵਿੱਚ ਨਹੀਂ ਆਏ ਹਨ।

Read More : ਮੌਸਮ ਨੇ ਬਦਲਿਆ ਮਿਜਾਜ਼, ਤੇਜ਼ ਬਾਰਿਸ਼ ਦੇ ਨਾਲ ਪਏ ਗੜੇ

Leave a Reply

Your email address will not be published. Required fields are marked *