ਪੰਚਾਇਤੀ ਚੋਣਾਂ ਦੌਰਾਨ ਹੋਈ ਲੜਾਈ ਦੌਰਾਨ ਗੋਲੀ ਚਲਾਉਣ ਦਾ ਮਾਮਲਾ
ਜਲਾਲਾਬਾਦ, 13 ਸਤੰਬਰ : ਥਾਣਾ ਸਿਟੀ ਜਲਾਲਾਬਾਦ ਵਿਖੇ ਸਾਲ 2024 ’ਚ ਧਾਰਾ 307 ਆਈ. ਪੀ. ਸੀ. ਅਧੀਨ ਦਰਜ ਮੁਕੱਦਮਾ ਨੰਬਰ 142 ਦੇ ਸਬੰਧੀ ਪੁਲਸ ਵੱਲੋਂ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲਾ ਪ੍ਰਧਾਨ ਨਰਦੇਵ ਸਿੰਘ ਮਾਨ (ਬੋਬੀ) ਨੂੰ ਅੱਜ ਪੁਲਸ ਰਿਮਾਂਡ ਸਮਾਪਤ ਹੋਣ ਦੇ ਬਾਅਦ ਜਲਾਲਾਬਾਦ ਦੀ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਜਿਸ ’ਤੇ ਭਾਵੇ ਕਿ ਪੁਲਸ ਵੱਲੋਂ ਦੋ ਦਿਨ ਦਾ ਹੋਰ ਰਿਮਾਂਡ ਮੰਗਿਆ ਗਿਆ ਪਰ ਮਾਨਯੋਗ ਅਦਾਲਤ ਵੱਲੋਂ ਨਰਦੇਵ ਸਿੰਘ ਮਾਨ (ਬੋਬੀ) ਨੂੰ 14 ਦਿਨ ਲਈ ਜੁਡੀਸ਼ੀਅਲ ਜੇਲ ਫਾਜ਼ਿਲਕਾ ਵਿਖੇ ਭੇਜ ਦਿੱਤਾ ਗਿਆ ਹੈ।
ਇਸ ਸਬੰਧੀ ਡੀ. ਐੱਸ. ਪੀ. ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਾਲ 2024 ’ਚ ਪੰਚਾਇਤ ਚੋਣਾਂ ਦੇ ਦੌਰਾਨ ਬੀ. ਡੀ. ਪੀ. ਓ. ਦਫਤਰ ਜਲਾਲਾਬਾਦ ’ਚ ਲੜਾਈ ਹੋਈ ਸੀ। ਜਿਸ ਦੌਰਾਨ ਗੋਲੀਆਂ ਵੀ ਚਲਾਈਆਂ ਗਈਆਂ ਸਨ। ਇਸ ਦੌਰਾਨ ਪਿੰਡ ਮੁਹੰਮਦੇ ਵਾਲਾ ਦੇ ਸਰਪੰਚ ਉਮੀਦਵਾਰ ਨੂੰ ਗੋਲੀ ਲੱਗੀ। ਇਸ ਸਬੰਧੀ ਥਾਣਾ ਸਿਟੀ ਜਲਾਲਾਬਾਦ ਵਿਖੇ ਨਰਦੇਵ ਸਿੰਘ ਮਾਨ ਸਮੇਤ ਹੋਰ ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮੁਕੱਦਮੇ ’ਚ ਨਾਮਜ਼ਦ ਨਰਦੇਵ ਸਿੰਘ ਮਾਨ (ਬੋਬੀ) ਨੂੰ ਬੀਤੇ ਦਿਨ ਚੰਡੀਗੜ੍ਹ ਦੇ ਨੇੜਿਓ ਗ੍ਰਿਫਤਾਰ ਕੀਤਾ ਗਿਆ ਸੀ।
ਜਿਸ ਦੇ ਬਾਅਦ ਪੁਲਸ ਵੱਲੋਂ ਮਾਨਯੋਗ ਅਦਾਲਤ ’ਚ ਪੇਸ਼ ਕਰਨ ’ਤੇ ਪਹਿਲਾਂ ਇਕ ਦਿਨ ਪੁਲਸ ਰਿਮਾਂਡ ਮਿਲਿਆ ਅਤੇ ਇਸ ਦੇ ਬਾਅਦ 11 ਸਤੰਬਰ ਨੂੰ ਦੁਬਾਰਾ ਮਾਨਯੋਗ ਅਦਾਲਤ ’ਚ ਪੇਸ਼ ਕਰਨ ਸਮੇਂ 2 ਦਿਨ ਦਾ ਪੁਲਸ ਰਿਮਾਂਡ ਮਿਲਿਆ ਸੀ ਅਤੇ ਅੱਜ ਫਿਰ ਪੁਲਸ ਵੱਲੋਂ ਨਾਮਜ਼ਦ ਨਰਦੇਵ ਸਿੰਘ ਬੌਬੀ ਮਾਨ ਨੂੰ ਜਲਾਲਾਬਾਦ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਪੁਲਸ ਵੱਲੋਂ 2 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਮਾਨਯੋਗ ਅਦਾਲਤ ਵੱਲੋਂ 14 ਦਿਨ ਲਈ ਜੁਡੀਸ਼ੀਅਲ ਜੇਲ ਫਾਜ਼ਿਲਕਾ ਭੇਜ ਦਿੱਤਾ ਗਿਆ ਹੈ।
ਡੀ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਨਰਦੇਵ ਸਿੰਘ ਬੋਬੀ ਮਾਨ ਕੋਲੋਂ ਪੁੱਛ-ਗਿੱਛ ਦੇ ਦੌਰਾਨ 2 ਲਾਇਸੰਸੀ ਪਿਸਤੌਲ ਅਤੇ 2 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ।
Read More : ਪੰਜਾਬ ਤੇ ਹਰਿਆਣਾ ਮਿਲ ਕੇ ਘੱਗਰ ਦੀ ਸਮੱਸਿਆ ਦਾ ਸਥਾਈ ਹੱਲ ਕਰਨ : ਰਾਜਪਾਲ
