killing

ਐੱਨ. ਆਰ. ਆਈ. ਅਤੇ ਉਸਦੀ ਕੇਅਰ ਟੇਕਰ ਦੀ ਹੱਤਿਆ

ਗੜ੍ਹਸ਼ੰਕਰ, 25 ਸਤੰਬਰ : ਗੜ੍ਹਸ਼ੰਕਰ ਹਲਕੇ ਦੇ ਮਸ਼ਹੂਰ ਪਿੰਡ ਮੋਰਾਂਵਾਲੀ ਵਿਖੇ ਇਕ ਐੱਨ. ਆਰ. ਆਈ. ਤੇ ਉਸਦੀ ਦੀ ਕੇਅਰ ਟੇਕਰ ਦੀ ਭੇਤਭਰੀ ਹਾਲਤ ਵਿਚ ਹੱਤਿਆ ਕਰ ਦਿੱਤੀ ਗਈ। ਕਮਰੇ ਅੰਦਰ ਸੰਤੋਖ ਸਿੰਘ (65) ਅਤੇ ਮਨਜੀਤ ਕੌਰ (46) ਦੀਆਂ ਲਾਸ਼ਾਂ ਖੂਨ ਨਾਲ ਲੱਥਪਥ ਸਨ। ਵਾਰਦਾਤ ਦੀ ਖਬਰ ਸੁਣ ਕੇ ਪਿੰਡ ਦੇ ਲੋਕਾਂ ’ਚ ਦਹਿਸ਼ਤ ਫੈਲ ਗਈ।

ਇਸ ਬਾਰੇ ਜਾਣਕਾਰੀ ਪਿੰਡ ਦੇ ਸਰਪੰਚ ਵੱਲੋਂ ਥਾਣਾ ਗੜ੍ਹਸ਼ੰਕਰ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਐੱਸ.ਪੀ.ਡੀ. ਮੁਕੇਸ਼ ਕੁਮਾਰ, ਡੀ.ਐੱਸ.ਪੀ. ਮੇਜਰ ਸਿੰਘ, ਡੀ.ਐੱਸ.ਪੀ. ਗੜ੍ਹਸ਼ੰਕਰ ਅਤੇ ਐੱਸ.ਐੱਚ.ਓ. ਗੜ੍ਹਸ਼ੰਕਰ ਗਗਨਦੀਪ ਸਿੰਘ ਸੇਖੋਂ ਅਤੇ ਪੁਲਸ ਦੀ ਫੋਰੈਂਸਿਕ ਟੀਮ ਵੱਲੋਂ ਘਟਨਾ ਵਾਲੀ ਜਗ੍ਹਾ ’ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ। ਆਸਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁੱਟੇਜ਼ ਵੀ ਚੈੱਕ ਕੀਤੀ ਜਾ ਰਹੀ ਹੈ।

ਮੌਕੇ ’ਤੇ ਸਰਪੰਚ ਅਮਨਦੀਪ ਸਿੰਘ ਰਾਏ ਤੇ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਵਿਚ ਮ੍ਰਿਤਕ ਮਨਜੀਤ ਕੌਰ ਦੀਆਂ ਲੜਕੀਆਂ ਨੇ ਦੱਸਿਆ ਕਿ ਮਾਂ ਦਾ ਫੋਨ ਦੋ ਦਿਨ ਤੋਂ ਨਾ ਮਿਲਣ ’ਤੇ ਜਦੋਂ ਉਹ ਇਥੇ ਪੁੱਜੇ ਤਾਂ ਦੇਖਿਆ ਕਿ ਬਾਹਰ ਤਾਲੇ ਲੱਗੇ ਹੋਏ ਸਨ। ਫਿਰ ਉਨ੍ਹਾਂ ਦੇ ਮਾਮਾ ਕੰਧ ਟੱਪ ਕੇ ਅੰਦਰ ਗਏ ਤਾਂ ਦੇਖਿਆ ਕਿ ਦੋਹਾਂ ਦੀਆਂ ਲਾਸ਼ਾਂ ਖੂਨ ਨਾਲ ਲੱਥਪਥ ਪਈਆਂ ਸਨ ਅਤੇ ਉਨ੍ਹਾਂ ’ਚੋਂ ਬਦਬੂ ਆ ਰਹੀ ਸੀ।

ਇਸ ਮੌਕੇ ਜਾਣਕਾਰੀ ਦਿੰਦੇ ਐੱਸ. ਪੀ. ਡੀ. ਡਾਕਟਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਲਾਸ਼ਾਂ ਕਬਜ਼ੇ ’ਚ ਲੈ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਘਰ ਵਾਲਿਆਂ ਵੱਲੋਂ ਕੁਝ ਸੁਰਾਗ ਮਿਲੇ ਹਨ ਅਤੇ ਜਲਦ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਦੋ ਦਿਨ ਤੋਂ ਭੁੱਖਾ ਬੈਠਾ ਰਿਹਾ ਐੱਨ. ਆਰ. ਆਈ. ਦਾ ਭਰਾ

ਇਸ ਦੌਰਾਨ ਸਰਪੰਚ ਅਮਨਦੀਪ ਸਿੰਘ ਰਾਏ ਨੇ ਦੱਸਿਆ ਕਿ ਮ੍ਰਿਤਕ ਐੱਨ. ਆਰ. ਆਈ. ਦਾ ਵੱਡਾ ਭਰਾ ਜਗਦੀਸ਼ ਸਿੰਘ ਜੋਕਿ ਚਲ ਫਿਰ ਨਹੀਂ ਸਕਦਾ, ਦੋ ਦਿਨ ਤੋਂ ਭੁੱਖਾ ਅੰਦਰ ਹੀ ਬੈਠਾ ਰਿਹਾ। ਇਸ ਮੌਕੇ ਜਗਦੀਸ਼ ਸਿੰਘ ਨੇ ਦੱਸਿਆ ਕਿ ਉਸ ਨੂੰ ਕੁਝ ਪਤਾ ਨਹੀਂ ਚਲਿਆ ਕਿ ਅੰਦਰ ਉਸਦੇ ਭਰਾ ਦਾ ਖੂਨ ਹੋ ਗਿਆ ਹੈ।

Read More : ਡਾ. ਸੰਜੀਵ ਗੋਇਲ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਮਿਲਿਆ

Leave a Reply

Your email address will not be published. Required fields are marked *