ਦੋਸ਼ੀ ਜਲਦ ਹੀ ਸਲਾਖਾਂ ਪਿੱਛੇ ਹੋਣਗੇ : ਇੰਸਪੈਕਟਰ ਕੁਲਵਿੰਦਰ
ਪਟਿਆਲਾ, 2 ਅਗਸਤ : ਜ਼ਿਲਾ ਪਟਿਆਲਾ ਦੇ ਸ਼ਹਿਰ ਸਨੌਰ ਨੇੜੇ ਖ਼ਾਲਸਾ ਕਾਲੋਨੀ ’ਚ ਅੱਜ ਦਿਨ ਦਿਹਾੜੇ ਇਕ ਔਰਤ ਨੂੰ ਘਰ ’ਚ ਵੜ ਕੇ ਅਣਪਛਾਤੇ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਕਤਲ ਸਮੇਂ 9 ਮਹੀਨੇ ਦਾ ਬੱਚਾ ਵੀ ਨਾਲ ਸੀ, ਜਿਸਦੇ ਉਪਰ ਖੂਨ ਦੇ ਨਿਸ਼ਾਨ ਦਿਖਾਈ ਦਿੱਤੇ। ਮੌਕੇ ’ਤੇ ਫੋਰੈਂਸਿੰਗ ਲੈਬ ਦੀ ਟੀਮ ਪਹੁੰਚੀ।
ਇਸ ਦੌਰਾਨ ਡੀ. ਐੱਸ. ਪੀ. ਗੁਰਪ੍ਰਤਾਪ ਸਿੰਘ, ਐੱਸ. ਐੱਚ. ਓ. ਸਨੌਰ ਕੁਲਵਿੰਦਰ ਸਿੰਘ ਤੇ ਹੋਰ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ। ਇੰਸਪੈਕਟਰ ਕੁਲਵਿੰਦਰ ਸਿੰਘ ਨੇ ਆਖਿਆ ਕਿ ਦੋਸ਼ੀ ਜਲਦ ਹੀ ਸਲਾਖਾਂ ਪਿਛੇੇ ਹੋਣਗੇ। ਪੁਲਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਸਨੌਰ ਪੁਲਸ ਨੂੰ ਕਈ ਸੁਰਾਗ ਵੀ ਮਿਲ ਚੁੱਕੇ ਹਨ, ਜਿਨ੍ਹਾਂ ਰਾਹੀਂ ਜਲਦੀ ਹੀ ਦੋਸ਼ੀ ਤੱਕ ਪਹੁੰਚਿਆ ਜਾਵੇਗਾ।
Read More : ਸੁਰੱਖਿਆ ਬਲਾਂ ਦੀ ਗੋਲੀਬਾਰੀ ’ਚ 2 ਅੱਤਵਾਤੀ ਢੇਰ
