ਮੁਕੇਰੀਆਂ, 5 ਮਾਰਚ : ਮੁਕੇਰੀਆਂ ਰੇਲਵੇ ਸਟੇਸ਼ਨ ਤੋਂ ਕਰੀਬ 2 ਕਿਲੋਮੀਟਰ ਦੂਰ ਪਵਾਰਾ ਰੇਲਵੇ ਕਰਾਸਿੰਗ ਨੇੜੇ ਵਾਪਰੇ ਇਕ ਭਿਆਨਕ ਹਾਦਸੇ ਵਿੱਚ ਰੇਲਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਮਾਂ ਅਤੇ ਧੀ ਦੀ ਮੌਤ ਹੋ ਗਈ। ਇਸ ਮੰਦਭਾਗੀ ਘਟਨਾ ਨੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਮਲਕੀਤ ਸਿੰਘ ਬਾਜਵਾ ਨੇ ਦੱਸਿਆ ਕਿ ਨੇੜਲੇ ਪਿੰਡ ਪਵਾਰਾ ਦੀਆਂ ਰਹਿਣ ਵਾਲੀਆਂ ਮਾਂ-ਧੀ ਸਵੇਰ ਦੀ ਸੈਰ ਲਈ ਆਪਣੇ ਘਰ ਤੋਂ ਨਿਕਲੀਆਂ ਸਨ। ਰੇਲਵੇ ਫਾਟਕ ਨੇੜੇ ਲਾਈਨ ਪਾਰ ਕਰਦੇ ਸਮੇਂ ਉਹ ਅਚਾਨਕ ਰੇਲਗੱਡੀ ਦੀ ਲਪੇਟ ਵਿੱਚ ਆ ਗਈਆਂ, ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਰੇਖਾ ਚਿੱਬ (50), ਪਤਨੀ ਸੁਰਜੀਤ ਸਿੰਘ ਅਤੇ ਉਨ੍ਹਾਂ ਦੀ ਬੇਟੀ ਹਰਸ਼ਿਤਾ (20) ਵਜੋਂ ਹੋਈ ਹੈ। ਪੁਲਸ ਨੇ ਘਟਨਾ ਸਥਾਨ ਦੀ ਸਮੀਖਿਆ ਕਰਨ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਅਤੇ ਕਾਰਵਾਈ ਉਪਰੰਤ ਦੇਹਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਹਨ।
Read More : ਬਿਹਾਰ ਦੀ ਰਾਜਨੀਤੀ ’ਚ ਵੱਡਾ ਬਦਲਾਅ; ਨਿਤੀਸ਼ ਕੁਮਾਰ ਜਾਣਗੇ ਰਾਜ ਸਭਾ
