ਕੌਂਸਲਰ ਅਵਤਾਰ ਸਿੰਘ ਦੇ ਨੁਕਸਾਨੇ ਗਏ ਦਫਤਰ ਨੂੰ ਦੇਖ ਕੇ ਨਿਗਮ ਪ੍ਰਸ਼ਾਸਨ ਦੀ ਕੀਤੀ ਨਿੰਦਾ
ਅੰਮ੍ਰਿਤਸਰ, 15 ਅਕਤੂਬਰ : ਨਗਰ ਨਿਗਮ ਵਲੋਂ ਅਕਾਲੀ ਕੌਂਸਲਰ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਿਆਂ ਦੇ ਘਿਉ ਮੰਡੀ ਚੌਕ ਸਥਿਤ ਤੋੜੇ ਗਏ ਦਫਤਰ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਅਤੇ ਭਾਰੀ ਨੁਕਸਾਨ ਦੇਖ ਨਿਗਮ ਪ੍ਰਸ਼ਾਸਨ ਦੀ ਉਨ੍ਹਾਂ ਨੇ ਕਰੜੇ ਸ਼ਬਦਾਂ ’ਚ ਨਿੰਦਾ ਕੀਤੀ।
ਇਸ ਮੌਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਿਹੀਆਂ ਵਧੀਕੀਆਂ ਨਾਲ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦਾ ਮਨੋਬਲ ਡੋਲਣ ਵਾਲਾ ਨਹੀਂ, ਸਮਾਂ ਆਉਣ ’ਤੇ ਹਰੇਕ ਧੱਕੇਸ਼ਾਹੀ ਦਾ ਪੂਰਾ ਹਿਸਾਬ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਵਤਾਰ ਸਿੰਘ ਟਰੱਕਾਂ ਵਾਲਿਆਂ ਨੂੰ ਸਿਆਸੀ ਰੰਜਿਸ਼ ਤਹਿਤ ਨੁਕਸਾਨ ਪਹੁੰਚਾਇਆ ਗਿਆ ਹੈ ਜਿਸ ਲਈ ਜ਼ਿੰਮੇਵਾਰ ਨਗਰ ਨਿਗਮ ਦੇ ਅਧਿਕਾਰੀਆਂ ਕੋਲੋਂ ਜ਼ਰੂਰ ਜਵਾਬ ਲਿਆ ਜਾਵੇਗਾ।
ਉਨ੍ਹ੍ਹਾਂ ਕਿਹਾ ਕਿ ਵਿਰੋਧੀ ਕਿਸੇ ਭਰਮ ’ਚ ਨਾ ਰਹਿਣ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਅਵਤਾਰ ਸਿੰਘ ਨਾਲ ਚੱਟਾਨ ਦੀ ਤਰ੍ਹਾਂ ਡਟ ਕੇ ਖੜ੍ਹਾ ਹੈ, ਲੋੜ ਪਈ ਤਾਂ ਸਮੂਹ ਅਕਾਲੀ ਆਗੂ ਤੇ ਵਰਕਰ ਵਹੀਰਾਂ ਘੱਤ ਕੇ ਅੰਮ੍ਰਿਤਸਰ ਪਹੁੰਚਣਗੇ ਅਤੇ ਅਵਤਾਰ ਸਿੰਘ ਦੀ ਢਾਲ ਬਣ ਕੇ ਖੜ੍ਹ ਜਾਣਗੇ।
ਇਸ ਸਮੇਂ ਯੂਥ ਸਿੱਖ ਕੌਂਸਲ ਦੇ ਪ੍ਰਧਾਨ ਮੰਨਾ ਸਿੰਘ ਝਾਮਕੇ, ਗੁਰਪ੍ਰੀਤ ਸਿੰਘ ਸਾਬ, ਮਨਮੋਹਨ ਸਿੰਘ ਲਾਟੀ, ਪ੍ਰਭਪ੍ਰੀਤ ਸਿੰਘ ਪੰਡੋਰੀ, ਮੋਤੀ ਸਾਗਰ, ਪ੍ਰਧਾਨ ਪ੍ਰਮਜੀਤ ਪੰਮਾ, ਅਸ਼ੋਕ ਧੁੰਨਾ, ਅਵਤਾਰ ਸਿੰਘ ਤਾਰੀ, ਰਾਜ ਬੱਬਰ, ਮੋਹਨ ਸਿੰਘ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।
Read More : ਟੈਕਸਟਾਈਲ ਫੈਕਟਰੀ ਵਿਚ ਲੱਗੀ ਅੱਗ, 16 ਲੋਕਾਂ ਦੀ ਮੌਤ