ਚੰਨ ਆਇਆ ਨਜ਼ਰ

ਚੰਨ ਆਇਆ ਨਜ਼ਰ, ਰਮਜ਼ਾਨ ਦੇ ਪਵਿੱਤਰ ਮਹੀਨੇ ਦਾ ਪਹਿਲਾ ਰੋਜ਼ਾ ਅੱਜ ਤੋਂ

ਸ਼ਾਹੀ ਇਮਾਮ ਪੰਜਾਬ ਨੇ ਪੰਜਾਬ ਵਾਸੀਆਂ ਨੂੰ ਦਿੱਤੀ ਮੁਬਾਰਕਬਾਦ

ਲੁਧਿਆਣਾ, 18 ਫਰਵਰੀ : ਪੰਜਾਬ ਦੇ ਮੁਸਲਮਾਨਾਂ ਦੇ ਦੀਨੀ ਮਰਕਜ਼ ਜਾਮਾ ਮਸਜਿਦ ਲੁਧਿਆਣਾ ਤੋਂ ਪੰਜਾਬ ਦੇ ਸ਼ਾਹੀ ਇਮਾਮ ਅਤੇ ‘ਰੂਅਤੇ ਹਿਲਾਲ ਕਮੇਟੀ ਪੰਜਾਬ’ (ਚੰਨ ਦੇਖਣ ਵਾਲੀ ਕਮੇਟੀ) ਦੇ ਪ੍ਰਧਾਨ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਦਾ ਚੰਨ ਨਜ਼ਰ ਆਉਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਪੂਰੇ ਪੰਜਾਬ ਭਰ ਤੋਂ ਪ੍ਰਾਪਤ ਹੋਈਆਂ ਸ਼ਹਾਦਤਾਂ (ਜਾਣਕਾਰੀ) ਦੇ ਆਧਾਰ ’ਤੇ ਉਨ੍ਹਾਂ ਦੱਸਿਆ ਕਿ 19 ਫਰਵਰੀ, ਦਿਨ ਵੀਰਵਾਰ ਨੂੰ ਰਮਜ਼ਾਨ ਦਾ ਪਹਿਲਾ ਰੋਜ਼ਾ ਹੋਵੇਗਾ।

ਇਸ ਪਵਿੱਤਰ ਮਹੀਨੇ ਦੀ ਆਮਦ ’ਤੇ ਸ਼ਾਹੀ ਇਮਾਮ ਨੇ ਸਮੂਹ ਪੰਜਾਬ ਵਾਸੀਆਂ ਅਤੇ ਖ਼ਾਸ ਕਰਕੇ ਮੁਸਲਿਮ ਭਾਈਚਾਰੇ ਨੂੰ ਦਿਲੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਰਮਜ਼ਾਨ ਦਾ ਮਹੀਨਾ ਸਬਰ, ਇਬਾਦਤ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਚੰਨ ਨਜ਼ਰ ਆਉਣ ਦੇ ਐਲਾਨ ਤੋਂ ਬਾਅਦ ਰਾਤ ਨੂੰ ਮਸਜਿਦਾਂ ਵਿੱਚ ਵਿਸ਼ੇਸ਼ ‘ਤਰਾਵੀਹ’ ਦੀ ਨਮਾਜ਼ ਵੀ ਸ਼ੁਰੂ ਹੋ ਗਈ ਹੈ।

Read More : ਸਮੁੰਦਰੀ ਫ਼ੌਜ ਦੇਸ਼ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਚੌਕਸ : ਰਾਸ਼ਟਰਪਤੀ ਮੁਰਮੂ

Leave a Reply

Your email address will not be published. Required fields are marked *