ਸ੍ਰੀ ਅਨੰਦਪੁਰ ਸਾਹਿਬ, 5 ਦਸੰਬਰ : ਆਮ ਆਦਮੀ ਪਾਰਟੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ‘ਹੈਲਥ ਸਿਕਿਓਰਿਟੀ ਅਤੇ ਨੈਸ਼ਨਲ ਸਕਿਓਰਿਟੀ ਸੈੱਸ ਬਿੱਲ 2025’ ’ਤੇ ਚਰਚਾ ਦੌਰਾਨ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਾਨ ਮਸਾਲਾ ਤੇ ਤੰਬਾਕੂ ਵਰਗੀਆਂ ਹਾਨੀਕਾਰਕ ਚੀਜ਼ਾਂ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੋੜ ਕੇ ਦੇਸ਼ ਨਾਲ ਭੱਦਾ ਮਜ਼ਾਕ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਹੁਣ ਤੱਕ ਅਸੀਂ ਸੋਚਦੇ ਸੀ ਕਿ ਦੇਸ਼ ਦੀ ਸੁਰੱਖਿਆ ਸਾਡੀ ਬਹਾਦਰ ਫੌਜ ਕਰਦੀ ਹੈ ਪਰ ਇਸ ਬਿੱਲ ਤੋਂ ਬਾਅਦ ਤਾਂ ਪਾਨ ਤੇ ਤੰਬਾਕੂ ਵੇਚਣ ਵਾਲੇ ਦਾਅਵਾ ਕਰਨਗੇ ਕਿ ਦੇਸ਼ ਦੀ ਸੁਰੱਖਿਆ ਉਹ ਕਰ ਰਹੇ ਹਨ। ਅਜਿਹਾ ਲੱਗ ਰਿਹਾ ਹੈ ਕਿ ਮੋਦੀ ਸਰਕਾਰ ਨੂੰ ਫੌਜ ਨਾਲੋਂ ਜ਼ਿਆਦਾ ਗੁਟਖਾ ਵੇਚਣ ਵਾਲਿਆਂ ’ਤੇ ਭਰੋਸਾ ਹੈ।
ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਸਾਡੀ ਮਹਾਨ ਭਾਰਤੀ ਫੌਜ ਕਰਦੀ ਹੈ ਪਰ ਸਰਕਾਰ ਅਜਿਹਾ ਬਿੱਲ ਲਿਆ ਕੇ ਇਹ ਸੰਦੇਸ਼ ਦੇ ਰਹੀ ਹੈ ਕਿ ਪਾਨ-ਮਸਾਲੇ ’ਤੇ ਟੈਕਸ ਦੇਣ ਵਾਲਾ ਵਿਅਕਤੀ ਦੇਸ਼ ਨੂੰ ਸੁਰੱਖਿਅਤ ਕਰ ਰਿਹਾ ਹੈ। ਸਰਕਾਰ ਨੂੰ ਇਸ ਬਿੱਲ ’ਤੇ ਮੁੜ ਵਿਚਾਰ ਕਰਨ ਦੀ ਲੋੜ ਹੈ।
Read More : ਲੋਕ ਅਤੇ ਰਾਜ ਸਭਾ ਵਿਚ ਉਠੀ ਪੰਜਾਬ ਮਸਲਿਆਂ ਦੀ ਆਵਾਜ਼
