Mission Chardikla

ਮਿਸ਼ਨ ਚੜ੍ਹਦੀਕਲਾ ਨੂੰ ਦੁਨੀਆ ਭਰ ਦੇ ਲੋਕਾਂ ਦਾ ਸਮਰਥਨ ਮਿਲ ਰਿਹੈ : ਭਗਵੰਤ ਮਾਨ

ਕਿਹਾ-ਇਹ ਦਾਨ ਸਿਰਫ਼ ਰਾਸ਼ੀ ਨਹੀਂ, ਸਗੋਂ ਪੰਜਾਬ ਦੇ ਸੁਨਹਿਰੀ ਭਵਿੱਖ ਅਤੇ ਤਰੱਕੀ ‘ਤੇ ਲੋਕਾਂ ਦਾ ਵਿਸ਼ਵਾਸ ਹੈ

ਚੰਡੀਗੜ੍ਹ, 31 ਅਕਤੂਬਰ : ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਚੜ੍ਹਦੀਕਲਾ’ ਦੀ ਸ਼ੁਰੂਆਤ ਕੀਤੀ ਗਈ | ਪੰਜਾਬ ਸਰਕਾਰ ਮੁਤਾਬਕ ਇਸ ਮਿਸ਼ਨ ਨੂੰ ਸੂਬੇ ਅਤੇ ਦੁਨੀਆ ਭਰ ਦੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ | ਇਸ ਮੁਹਿੰਮ ਤਹਿਤ ਹਰ ਨਾਗਰਿਕ ਪੰਜਾਬ ਦੇ ਭਵਿੱਖ ਲਈ ਆਪਣਾ ਯੋਗਦਾਨ ਪਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਤੋਂ ਆ ਰਹੇ ਇਸ ਆਰਥਿਕ ਸਹਿਯੋਗ ਲਈ ਦਾਨ ਦੇਣ ਵਾਲੇ ਹਰ ਨਾਗਰਿਕ ਦਾ ਧੰਨਵਾਦ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਦਾਨ ਸਿਰਫ਼ ਰਾਸ਼ੀ ਨਹੀਂ, ਸਗੋਂ ਇਹ ਪੰਜਾਬ ਦੇ ਸੁਨਹਿਰੀ ਭਵਿੱਖ ਅਤੇ ਉਸਦੀ ਤਰੱਕੀ ‘ਤੇ ਲੋਕਾਂ ਦਾ ਵਿਸ਼ਵਾਸ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬ ਹੁਣ ਹੋਰ ਵੀ ਤੇਜ਼ੀ ਨਾਲ ਅੱਗੇ ਵਧੇਗਾ, ਅਤੇ ਅਸੀਂ ਸਾਰੇ ਮਿਲ ਕੇ ਇਸਨੂੰ ਦੇਸ਼ ਦਾ ਨੰਬਰ ਇੱਕ ਸੂਬਾ ਬਣਾਵਾਂਗੇ।

ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ‘ਚ ਲੋਕਾਂ ਦੀ ਭਾਗੀਦਾਰੀ ਇਹ ਦਰਸਾਉਂਦੀ ਹੈ ਕਿ ਪੰਜਾਬ ਦੀ ਜਨਤਾ ਜਾਗਰੂਕ ਅਤੇ ਸੁਚੇਤ ਹੈ, ਉਹ ਸਮਝਦੇ ਹਨ ਕਿ ਉਨ੍ਹਾਂ ਦੇ ਸਹਿਯੋਗ ਨਾਲ ਹੀ ਸੂਬੇ ਦੀ ਦਸ਼ਾ ਅਤੇ ਦਿਸ਼ਾ ਬਦਲ ਸਕਦੀ ਹੈ। ਪੰਜਾਬ ਦੇ ਲੋਕ ਕਿਸੇ ਵੀ ਆਫ਼ਤ ਜਾਂ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ ਅਤੇ ਸਰਕਾਰ ਦੀਆਂ ਕੋਸ਼ਿਸ਼ਾਂ ‘ਚ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ।

ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਾਰਟੀ ਵਰਕਰਾਂ ਅਤੇ ਵੱਖ-ਵੱਖ ਦਾਨੀਆਂ ਤੋਂ ਇਕੱਠੀ ਕੀਤੀ ₹5,652,759 (ਪੰਜਾਹ ਲੱਖ ਬਾਸਠ ਹਜ਼ਾਰ ਸੱਤ ਸੌ ਉਨੱਤਰ ਰੁਪਏ) ਦੀ ਇੱਕ ਵੱਡੀ ਰਾਸ਼ੀ ਮੁੱਖ ਮੰਤਰੀ ਨੂੰ ਸੌਂਪੀ। ਉੱਥੇ ਹੀ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਨਿਵਾਸੀਆਂ ਦਾ ਜਜ਼ਬਾ ਵੀ ਬੇਹੱਦ ਸ਼ਲਾਘਾਯੋਗ ਰਿਹਾ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਹਲਕਾ ਪੱਟੀ ਦੇ ਜਾਗਰੂਕ ਲੋਕਾਂ ਦੁਆਰਾ ਇਕੱਤਰ ਕੀਤੀ ₹2,881,123 (ਅੱਠਾਈ ਲੱਖ ਇਕਿਆਸੀ ਹਜ਼ਾਰ ਇੱਕ ਸੌ ਤੇਈ ਰੁਪਏ) ਦੀ ਰਾਸ਼ੀ ਮੁੱਖ ਮੰਤਰੀ ਮਾਨ ਨੂੰ ਭੇਟ ਕੀਤੀ। ਇਸ ਤੋਂ ਇਲਾਵਾ, ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਵੀ ਹੜ੍ਹ ਪ੍ਰਭਾਵਿਤਾਂ ਲਈ ਰਾਹਤ ਕਾਰਜਾਂ ਅਤੇ ‘ਮਿਸ਼ਨ ਚੜ੍ਹਦੀਕਲਾ’ ਤਹਿਤ ₹1,248,257 (ਬਾਰ੍ਹਾਂ ਲੱਖ ਅਠਤਾਲੀ ਹਜ਼ਾਰ ਦੋ ਸੌ ਸਤਵੰਜਾ ਰੁਪਏ) ਦੀ ਰਾਸ਼ੀ ਦਿੱਤੀ।

ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਦਾਨੀਆਂ ਅਤੇ ਸ਼ੁਭਚਿੰਤਕਾਂ ਨੇ ਮੁਸ਼ਕਿਲ ਸਮੇਂ ‘ਚ ਦਿਲ ਖੋਲ੍ਹ ਕੇ ਸਹਾਇਤਾ ਕੀਤੀ ਹੈ, ਜਿਸਦੀ ਵਰਤੋਂ ਪੂਰੀ ਪਾਰਦਰਸ਼ਤਾ ਨਾਲ ਲੋੜਵੰਦਾਂ ਦੀ ਮੱਦਦ ‘ਚ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ‘ਮਿਸ਼ਨ ਚੜ੍ਹਦੀਕਲਾ’ ਦੇ ਮਾਧਿਅਮ ਨਾਲ ਇੱਕ ਮਜ਼ਬੂਤ ਅਤੇ ਸੁਰੱਖਿਅਤ ਪੰਜਾਬ ਦੀ ਨੀਂਹ ਰੱਖ ਰਹੀ ਹੈ, ਜਿਸਦੀ ਜਾਣਕਾਰੀ ਜਨਤਾ [https://rangla.punjab.gov.in/](https://rangla.punjab.gov.in/) ‘ਤੇ ਦੇਖ ਸਕਦੀ ਹੈ।

Read More : ਪੰਜਾਬ ਸਰਕਾਰ ਵੱਲੋਂ 3 ਆਈ.ਏ.ਐੱਸ. ਅਫ਼ਸਰ ਤਬਦੀਲ

Leave a Reply

Your email address will not be published. Required fields are marked *